ਪੰਚਾਇਤੀ ਚੋਣਾਂ: ਹਾਈਕੋਰਟ ਦੇ ਹੁਕਮਾਂ 'ਤੇ ਭਾਰੀ ਪੈ ਰਿਹੈ ਸੱਤਾਧਾਰੀਆਂ ਦਾ ਦਬਾਅ?

By  Jashan A December 28th 2018 05:12 PM

ਪੰਚਾਇਤੀ ਚੋਣਾਂ: ਹਾਈਕੋਰਟ ਦੇ ਹੁਕਮਾਂ 'ਤੇ ਭਾਰੀ ਪੈ ਰਿਹੈ ਸੱਤਾਧਾਰੀਆਂ ਦਾ ਦਬਾਅ?,ਫਰੀਦਕੋਟ: ਪੰਚਾਇਤੀ ਚੋਣਾਂ 'ਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਗਲਤ ਇਤਰਾਜ ਲਗਾ ਕੇ ਰੱਦ ਕੀਤੇ ਜਾਣ ਦੇ ਵਿਰੋਧ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਵੀ ਉਮੀਦਵਾਰਾਂ ਨੂੰ ਰਾਹਤ ਦਵਾਉਂਦੇ ਨਜਰ ਨਹੀਂ ਆ ਰਹੇ, [caption id="attachment_233653" align="aligncenter" width="300"]pancyat election ਪੰਚਾਇਤੀ ਚੋਣਾਂ: ਹਾਈਕੋਰਟ ਦੇ ਹੁਕਮਾਂ 'ਤੇ ਭਾਰੀ ਪੈ ਰਿਹੈ ਸੱਤਾਧਾਰੀਆਂ ਦਾ ਦਬਾਅ?[/caption] ਕਿਉਂਕਿ ਅਦਾਲਤ ਦੇ ਹੁਕਮਾਂ ਤੇ ਕਾਗਜ਼ ਰੱਦ ਹੋਣ ਵਾਲੇ ਉਮੀਦਵਾਰਾਂ ਸੰਬੰਧਿਤ ਰਿਟਰਨਿਗ ਅਫਸਰਾਂ ਵਲੋਂ ਇਤਰਾਜ਼ ਦੀਆਂ ਤਸਦੀਕ ਸੁਦਾ ਕਾਪੀਆਂ ਬਹੁਤ ਲੇਟ ਮੁਹਈਆ ਕਰਵਾਏ ਜਾਣ ਦੇ ਬਾਅਦ ਵੀ ਉਮੀਦਵਾਰਾਂ ਨੇ ਇਤਰਾਜ਼ਾਂ ਦੇ ਵਾਜਿਬ ਜਵਾਬ ਰਿਟਰਨਿਗ ਅਫਸਰਾਂ ਪਾਸ ਰਹਿੰਦੀ ਸਮਾਂ ਹੱਦ ਦੇ ਅੰਦਰ ਅੰਦਰ ਜਮਾਂ ਕਰਵਾ ਦਿੱਤੇ ਸਨ। [caption id="attachment_233654" align="aligncenter" width="300"]pancyat election ਪੰਚਾਇਤੀ ਚੋਣਾਂ: ਹਾਈਕੋਰਟ ਦੇ ਹੁਕਮਾਂ 'ਤੇ ਭਾਰੀ ਪੈ ਰਿਹੈ ਸੱਤਾਧਾਰੀਆਂ ਦਾ ਦਬਾਅ?[/caption] ਪਰ 72 ਘੰਟੇ ਦਾ ਸਮਾਂ ਬੀਤ ਜਾਣ ਤੱਕ ਵੀ ਰਿਟਰਨਿਗ ਅਫਸਰਾਂ ਵਲੋਂ ਕਿਸੇ ਵੀ ਉਮੀਦਵਾਰ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਾਰਨ ਉਮੀਦਵਾਰ ਵੱਖ ਵੱਖ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ। [caption id="attachment_233655" align="aligncenter" width="300"]pancyat election ਪੰਚਾਇਤੀ ਚੋਣਾਂ: ਹਾਈਕੋਰਟ ਦੇ ਹੁਕਮਾਂ 'ਤੇ ਭਾਰੀ ਪੈ ਰਿਹੈ ਸੱਤਾਧਾਰੀਆਂ ਦਾ ਦਬਾਅ?[/caption] ਇਸ ਮੌਕੇ ਗੱਲਬਾਤ ਕਰਦਿਆਂ ਫਰੀਦਕੋਟ ਜ਼ਿਲੇ ਦੇ ਵੱਖ ਵੱਖ ਪਿੰਡਾਂ ਦੇ ਉਮੀਦਵਾਰਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਦਿਤੀ ਗਈ,ਉਹਨਾਂ ਕਿਹਾ ਕਿ ਹਾਈ ਕੋਰਟ ਨੇ 48 ਘੰਟੇ ਦਾ ਸਮਾਂ ਦਿਤਾ ਸੀ ਪਰ 72 ਘੰਟੇ ਬੀਤ ਜਾਣ ਬਾਅਦ ਵੀ ਉਹਨਾਂ ਨੂੰ ਕਿਸੇ ਵੀ ਅਧਿਕਾਰੀ ਵਲੋਂ ਕੋਈ ਰਾਹਤ ਨਹੀਂ ਦਿਤੀ ਗਈ।ਉਹਨਾਂ ਮੰਗ ਕੀਤੀ ਕਿ ਮਾਨਯੋਗ ਲੋਕਾਂ ਤੋਂ ਵੋਟ ਪਾਉਣ ਅਤੇ ਚੋਣ ਲੜਨ ਦਾ ਅਧਿਕਾਰ ਨਾ ਖੋਹਿਆ ਜਾਵੇ। -PTC News

Related Post