ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰੀ ਕਾਰਨ ਪਿੰਡ ਪਰਤੇ ਕਿਸਾਨ ਦੀ ਹੋਈ ਮੌਤ

By  Shanker Badra December 24th 2020 11:02 AM

ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰੀ ਕਾਰਨ ਪਿੰਡ ਪਰਤੇ ਕਿਸਾਨ ਦੀ ਹੋਈ ਮੌਤ:ਲੌਂਗੋਵਾਲ: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 29ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ। ਇਹ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਰਿਹਾ ਬਲਕਿ ਇਹ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ। ਇਸ ਲਈ ਹੁਣ ਹਰ ਕੋਈ ਇਸ ਅੰਦੋਲਨ 'ਚ ਹਿੱਸਾ ਬਣਾ ਚਾਹੁੰਦਾ ਹੈ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ। [caption id="attachment_460549" align="aligncenter" width="300"]Farmer died returned to his village Longowal from Delhi Kisan Andolan ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰੀ ਕਾਰਨ ਪਿੰਡ ਪਰਤੇ ਕਿਸਾਨ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : PM ਮੋਦੀ ਅੱਜ 11 ਵਜੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਕਰਨਗੇ ਸੰਬੋਧਨ ਦਿੱਲੀ ਕਿਸਾਨ ਧਰਨੇ ਤੋਂ ਬਿਮਾਰੀ ਕਾਰਨ ਇਲਾਜ਼ ਲਈ ਪਿੰਡ ਪਰਤੇ ਕਿਰਤੀ ਕਿਸਾਨ ਯੂਨੀਅਨ ਇਕਾਈ ਲੌਂਗੋਵਾਲ ਦੇ ਜੁਝਾਰੂ ਵਰਕਰ ਸਰਦਾਰਾ ਸਿੰਘ ਕਲਾਸ ਦੀ ਅਚਾਨਕ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਨੂੰ ਸੈਂਕੜੇ ਸੇਜਲ ਅੱਖਾਂ ਦੀ ਮੌਜੁਦਗੀ ’ਚ ਜੈਦ ਪੱਤੀ ਦੇ ਸ਼ਮਸਾਨ ਘਾਟ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ । [caption id="attachment_460548" align="aligncenter" width="300"]Farmer died returned to his village Longowal from Delhi Kisan Andolan ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰੀ ਕਾਰਨ ਪਿੰਡ ਪਰਤੇ ਕਿਸਾਨ ਦੀ ਹੋਈ ਮੌਤ[/caption] ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੂੰ ਖੁੱਲੇ ਅਸਮਾਨ ਹੇਠ ਕੜਾਕੇ ਦੀ ਠੰਡ ‘ਚਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ ,ਜਿਸ ਕਾਰਨ ਦਰਜਨਾਂ ਕਿਸਾਨ ਕੜਾਕੇ ਦੀ ਸਰਦੀ ਨੂੰ ਨਾ ਸਹਾਰਦੇ ਹੋਏ ਸ਼ਹੀਦੀਆਂ ਪਾ ਚੁੱਕੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਪੜ੍ਹੋ ਹੋਰ ਖ਼ਬਰਾਂ : ਜੰਮੂ ਕਸ਼ਮੀਰ : ਬਾਰਾਮੂਲਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਸ਼ੁਰੂ ਹੋਈ ਮੁੱਠਭੇੜ [caption id="attachment_460547" align="aligncenter" width="300"]Farmer died returned to his village Longowal from Delhi Kisan Andolan ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰੀ ਕਾਰਨ ਪਿੰਡ ਪਰਤੇ ਕਿਸਾਨ ਦੀ ਹੋਈ ਮੌਤ[/caption] ਕਿਸਾਨ ਆਗੂਆਂ ਨੇ ਕਿਹਾ ਕਿ ਵਿਦੇਸ਼ਾਂ ’ਚ ਅੰਬੈਂਸੀਆਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਲਿਖ ਰਹੇ ਹਾਂ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਆਉਣ ’ਚ ਉਦੋਂ ਤੱਕ ਰੋਕ ਦੇਣ, ਜਦੋਂ ਤੱਕ ਕਿ ਕਿਸਾਨਾਂ ਦੀਆਂ ਮੰਗਾਂ ਭਾਰਤ ਸਰਕਾਰ ਪੂਰੀਆਂ ਨਹੀਂ ਕਰ ਦਿੰਦੀ। ਕਿਸਾਨ ਆਗੂਆਂ ਨੇ ਇੰਗਲੈਂਡ ਦੇ ਐੱਮ.ਪੀ. ਤਨਮਨਜੀਤ ਢੇਸੀ ਅਤੇ ਹੋਰ ਪੰਜਾਬੀ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 'ਤੇ ਭਾਰਤ ਨਾ ਆਉਣ ’ਤੇ ਦਬਾਅ ਪਾਉਣ। -PTCNews

Related Post