ਪੰਜਾਬ ਸਰਕਾਰ ਦੀ ਇੱਕ ਹੋਰ ਨਾਕਾਮਯਾਬੀ, ਕਰਜੇ ਦੀ ਮਾਰ ਤੋਂ ਸਤਾਏ ਕਿਸਾਨ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

By  Joshi March 4th 2018 07:33 PM -- Updated: March 4th 2018 07:34 PM

Farmer Suicide Punjab: ਕਰਜੇ ਦੀ ਮਾਰ ਤੋਂ ਸਤਾਏ ਕਿਸਾਨ ਨੇ ਕੀਤੀ ਖੁਦਕੁਸ਼ੀ: ਮ੍ਰਿਤਕ ਸਿਰ ਸੀ ਲਗਭਗ 19 ਲੱਖ ਦਾ ਕਰਜਾ

ਕਰਜੇ ਦੀ ਮਾਰ ਹੇਠ ਆਏ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੇ ਜਾਣ ਦੇ ਮਾਮਲਿਆਂ 'ਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਸਾਹਮਣੇ ਆਇਆ ਹੈ, ਜਿਥੇ ਦੇ ਪਿੰਡ ਮੁਕਾਂਰੋਪੁਰ ਦੇ 36 ਸਾਲਾ ਕਿਸਾਨ (ਸੁਖਵਿੰਦਰ ਸਿੰਘ) ਵਲੋਂ ਆਪਣੇ ਸਿਰ ਚੜਿਆ ਕਰਜ਼ਾ ਅਦਾ ਨਾ ਕਰ ਸਕਣ ਕਾਰਨ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ (36) ਜਿਸ ਨੇ 'ਤੇ ਕਰੀਬ 18 ਲੱਖ ਰੁਪਏ ਦਾ ਕਰਜ਼ਾ ਸੀ, ਉਸ ਨੇ 15 ਲੱਖ ਰੁਪਏ ਐਕਸਿਸ ਬੈਂਕ ਮੋਹਾਲੀ, 2 ਲੱਖ ਰੁਪਏ ਸਹਿਕਾਰੀ ਸੁਸਾਇਟੀ ਤੇ 2 ਲੱਖ ਰੁਪਏ ਆੜ੍ਹਤੀ ਤੋਂ ਕਰਜ਼ਾ ਲਿਆ ਸੀ ਅਤੇ ਉਸ ਨੇ ਦੁੱਧ ਦੇ ਕੰਮ ਵਿਚ ਲਗਾਏ ਹੋਏ ਸਨ।

ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ੨੪ ਫਰਵਰੀ ਨੂੰ ਘਰੋਂ ਬਿਨਾਂ ਦੱਸੇ ਆਪਣੀ ਕਾਰ 'ਚ ਚਲਾ ਗਿਆ ਸੀ, ਜਿਸ ਨੇ ਭਾਖੜਾ ਨਹਿਰ ਖਾਲਸਪੁਰ 'ਤੇ ਕਾਰ ਖੜੀ ਕਰਕੇ ਨਹਿਰ ਵਿਚ ਛਾਲ ਮਾਰ ਦਿਤੀ ਸੀ ਤੇ ਉਸ ਦੀ ਲਾਸ਼ ਘਨੋਰ ਨਹਿਰ ਤੋਂ ਮਿਲੀ ਹੈ।

Farmer Suicide Punjab: ਉਸ ਪਾਸ ਛੇ ਏਕੜ ਜ਼ਮੀਨ ਹੈ ਤੇ ਇਹ ਦੋ ਭਰਾ ਹਨ। ਮ੍ਰਿਤਕ ਦਾ 4 ਸਾਲ ਪਹਿਲਾ ਵਿਆਹ ਹੋਇਆ ਸੀ ਤੇ ਉਹ ਆਪਣੇ ਪਿੱਛੇ 3 ਸਾਲ ਦੀ ਲੜਕੀ ਛੱਡ ਗਿਆ ਹੈ।

ਦੱਸ ਦੇਈੇ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ, ਜੋ ਕਿ ਅਜੇ ਤੱਕ ਪੂਰਾ ਨਹੀਂ ਹੋ ਸਕਿਆ, ਜਿਸ ਤੋਂ ਹਤਾਸ਼ ਨਿੱਤ ਦਿਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦੀਆਂ ਖਬਰਾਂ ਸੁਰਖੀਆਂ 'ਚ ਹਨ।

—PTC News

Related Post