ਕੁਰੂਕਸ਼ੇਤਰ 'ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਕਿਸਾਨਾਂ ਨੂੰ ਲਿਆ ਹਿਰਾਸਤ 'ਚ

By  Jagroop Kaur April 18th 2021 02:49 PM -- Updated: April 18th 2021 02:57 PM

ਕੁਰੂਕਸ਼ੇਤਰ: ਬੀਤੇ ਕੁਝ ਦਿਨਾਂ ਤੋਂ ਕਿਸਾਨਾਂ ਅਤੇ ਭਾਜਪਾ ਆਗੂਆਂ ਨਾਲ ਤਲਖੀ ਬਣੀ ਹੋਈ ਹੈ। ਇਹ ਤਣਾਅ ਅਜੇ ਤੱਕ ਜਾਰੀ ਹੈ। ਕੁਰੂਕਸ਼ੇਤਰ ਦੇ ਸੈਣੀ ਧਰਮਸ਼ਾਲਾ ਵਿਖੇ ਭਾਜਪਾ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜਯੰਤੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਵਿਰੋਧ ਵਿੱਚ ਤਕਰੀਬਨ 200 ਕਿਸਾਨ ਥੀਮ ਪਾਰਕ ਵਿਖੇ ਇਕੱਠੇ ਹੋਏ।farmers kurukshetra

Read More : ਡਾਕਟਰਾਂ ਦਾ ਦਾਅਵਾ, ਨਵਜਨਮੇ ਬੱਚਿਆਂ ਲਈ ਘਾਤਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ

ਪੁਲਿਸ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ, ਜਦੋਂ ਪੁਲਿਸ ਅਤੇ ਕਿਸਾਨਾਂ ਦਰਮਿਆਨ ਕੋਈ ਗੱਲਬਾਤ ਨਹੀਂ ਬਣੀ, ਤਾਂ ਕਿਸਾਨਾਂ ਨੇ ਥੀਮ ਪਾਰਕ ਤੋਂ ਸੈਣੀ ਧਰਮਸ਼ਾਲਾ ਵੱਲ ਕੂਚ ਕਰ ਦਿੱਤਾ।

ਬੀਜੇਪੀ ਦੇ ਸਮਾਗਮ ਦਾ ਵਿਰੋਧ ਕਰਨ ਗਏ 70 ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ 

Also Read | Coronavirus Situation in India: With 2.61 lakh new cases, India records biggest ever spike

ਸੈਣੀ ਧਰਮਸ਼ਾਲਾ ਤੋਂ ਤਕਰੀਬਨ 100 ਮੀਟਰ ਪਹਿਲਾਂ ਪੁਲਿਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ। ਇਥੇ ਪੁਲਿਸ ਅਤੇ ਕਿਸਾਨਾਂ 'ਚ ਬਹੁਤ ਵਿਵਾਦ ਹੋਇਆ। ਇਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਇਸ ਮੁੱਦੇ 'ਤੇ ਕਿਸਾਨ ਆਗੂ ਜਸਬੀਰ ਸਿੰਘ ਮਾਮੂਮਾਜਰਾ ਨੇ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਅਲੋਚਨਾ ਕੀਤੀ।

Also Read | Weekend Curfew in Delhi: Police issues warning for violators

ਏਐਸਪੀ ਕੁਰੂਕਸ਼ੇਤਰ ਰਵਿੰਦਰ ਤੋਮਰ ਨੇ ਅੱਜ ਦੀਆਂ ਘਟਨਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿਸਾਨ ਅਤੇ ਬੀਜੇਪੀ ਆਗੂ ਦੇ ਇਸ ਵਿਵਾਦ 'ਚ ਆਮ ਜਨਤਾ ਲਈ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਹਨ। ਪੁਲਿਸ ਕਾਨੂੰਨ ਵਿਵਸਥਾ ਨੂੰ ਇਕ ਪਾਸੇ ਰੱਖ ਕੇ ਕਿਸਾਨਾਂ ਨਾਲ ਨਜਿੱਠਣ 'ਚ ਲੱਗੀ ਹੋਈ ਹੈ। ਜਦਕਿ ਉਨ੍ਹਾਂ ਨੂੰ ਪਹਿਲਾਂ ਹੀ ਸਟਾਫ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਵਿਭਾਗ ਬਹੁਤ ਦਬਾਅ ਹੇਠ ਹੈ, ਪਰ ਨਾ ਤਾਂ ਸਰਕਾਰ ਝੁਕਣ ਲਈ ਤਿਆਰ ਹੈ ਅਤੇ ਨਾ ਹੀ ਕਿਸਾਨ।

Click here to follow PTC News on Twitter

Related Post