ਕਿਸਾਨਾਂ ਨੇ ਲਾਏ ਸਰਕਾਰ ਵਿਰੁੱਧ ਪੋਸਟਰ,'ਕਾਲੀ ਦੀਵਾਲੀ'ਮਨਾਕੇ ਜਤਾ ਰਹੇ ਰੋਸ

By  Jagroop Kaur November 11th 2020 05:50 PM

ਅੰਮ੍ਰਿਤਸਰ :ਖੇਤੀ ਬਿੱਲਾਂ ਨੂੰ ਲੈਕੇ ਕਿਸਾਨਾਂ ਵਲੋਂ ਵਿੱਢਿਆ ਸੰਘਰਸ਼ ਅਜੇ ਤੱਕ ਥੱਮਿਆ ਨਹੀਂ ਹੈ ਅਤੇ ਲਗਾਤਾਰ ਵਧਦਾ ਜਾ ਰਿਹਾ ਹੈ । ਇਸੇ ਅਧੀਨ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਥਾਨਕ ਬਸ ਸਟੈਂਡ 'ਤੇ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ ਗਿਆ। ਇਸ ਦੇ ਬਾਅਦ ਯੂਨੀਅਨ ਦੇ ਮੈਂਬਰਾਂ ਨੇ ਬੱਸਾਂ 'ਤੇ 'ਕਾਲੀ ਦੀਵਾਲੀ' ਦੇ ਪੋਸਟਰ ਲਗਾ ਕੇ ਆਪਣਾ ਵਿਰੋਧ ਸਰਕਾਰ ਪ੍ਰਤੀ ਜ਼ਾਹਰ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ 'ਚ ਬੈਠੀ ਮੋਦੀ ਸਰਕਾਰ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਜਾਂ ਵਾਪਿਸ ਨਹੀਂ ਲੈਂਦੀ।kali diwali

kali diwali

ਹੋਰ ਪੜ੍ਹੋ : ਧੋਖਾਧੜੀ ਮਾਮਲੇ ‘ਚ ਮੌਂਟੀ ਚੱਢਾ ਖਿਲਾਫ ਦਰਜ ਐਫ ਆਈ ਆਰ

ਉਨ੍ਹਾਂ ਦੱਸਿਆ ਕਿ ਅੱਜ ਇਸ ਵਿਰੋਧ ਦੀ ਕੜੀ 'ਚ ਬੱਸਾਂ 'ਤੇ ਕਾਲੇ ਝੰਡੇ ਅਤੇ ਕਾਲੀ ਦੀਵਾਲੀ ਦੇ ਪੋਸਟਰ ਲਗਾਏ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪੂਰੇ ਪੰਜਾਬ 'ਚ ਕਾਲੀ ਦੀਵਾਲੀ ਮਨਾ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇਗਾ। ਯੂਨੀਅਨ ਦੇ ਨੇਤਾਵਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ 'ਚ ਉਨ੍ਹਾਂ ਨਾਲ ਹੀ ਹਨ ਅਤੇ ਆਪਣੇ ਘਰਾਂ ਦੇ ਉੱਪਰ ਵਾਹਨਾਂ 'ਤੇ ਵੀ ਕਾਲੇ ਝੰਡੇ ਨਾਲ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਿਰੋਧ 'ਚ ਰੋਡਵੇਜ਼ ਯੂਨੀਅਨ ਦਾ ਵੀ ਸਾਥ ਉਨ੍ਹਾਂ ਨੂੰ ਮਿਲਿਆ ਹੈ।kali diwali poster

kali diwali poster

ਹਾਲਾਂਕਿ ਦੂਜੇ ਪਾਸੇ ਰੋਡਵੇਜ਼ ਵਾਲੀਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਵਲੋਂ ਕਾਲੀਆਂ ਝੰਡੀਆਂ ਲਗਾਉਣ 'ਚ ਸਾਥ ਦਿੱਤਾ ਗਿਆ ਹੈ ,ਪਰ ਇਹ ਤਾਂ ਸਾਫ ਹੈ ਕਿ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ , ਅਤੇ ਆਉਣ ਵਾਲੇ ਸਮੇਂ 'ਚ ਜਦ ਤੱਕ ਕਿਸਾਨੀਂ ਬਿੱਲਾਂ ਦਾ ਮੁੱਦਾ ਹੱਲ ਨਹੀਂ ਹੁੰਦਾ ਕਿਸਾਨ ਸੜਕਾਂ 'ਤੇ ਇੰਝ ਹੀ ਡਟੇ ਰਹਿਣਗੇ

 

Related Post