ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਨਾਲ ਜੰਗ ਲੜ੍ਹਨ ਲਈ ਦਿੱਲੀ ਪਹੁੰਚੇ ਦਿਵਿਆਂਗ ਕਿਸਾਨ

By  Shanker Badra December 1st 2020 02:56 PM

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਨਾਲ ਜੰਗ ਲੜ੍ਹਨ ਲਈ ਦਿੱਲੀ ਪਹੁੰਚੇ ਦਿਵਿਆਂਗ ਕਿਸਾਨ:ਨਵੀਂ ਦਿੱਲੀ  : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਿਸਾਨ ਲੱਖਾਂ ਦੀ ਤਦਾਦ 'ਚ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ। ਇਸ ਅੰਦੋਲਨ 'ਚ ਹਰ ਉਮਰ ਦੇ ਲੋਕ ਸ਼ਾਮਿਲ ਹੋ ਕੇ ਕੇਂਦਰ ਸਰਕਾਰ ਨੂੰ ਲਲਕਾਰ ਰਹੇ ਹਨ। ਕਿਸਾਨਾਂ ਦੇ ਹੌਂਸਲੇ ਅਡੋਲ ਨੇ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਬਜ਼ਿੱਦ ਹਨ। ਇਸ ਦੌਰਾਨ ਕੁੱਝ ਦਿਵਿਆਂਗ ਕਿਸਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ,ਜੋ ਹੋਰਨਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। [caption id="attachment_453943" align="aligncenter" width="700"]Farmers Protest: Divyang farmers arrive in Delhi to fight with Center over Agriculture laws ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਨਾਲ ਜੰਗ ਲੜ੍ਹਨ ਲਈ ਦਿੱਲੀ ਪਹੁੰਚੇ ਦਿਵਿਆਂਗ ਕਿਸਾਨ[/caption] ਕਿਸਾਨ ਅੰਦੋਲਨ 'ਚ ਆਏ ਦਿਨ ਕੁਝ ਵੱਖਰਾ ਹੀ ਦੇਖਣ ਨੂੰ ਮਿਲ ਰਿਹਾ ਹੈ। ਕਿਤੇ ਕਿਸਾਨ ਪੁਲਿਸ ਵਾਲਿਆਂ ਨੂੰ ਪਾਣੀ ਪਿਲਾ ਰਹੇ ਹਨ ਅਤੇ ਕਿਤੇ ਉਨ੍ਹਾਂ ਨੂੰ ਲੰਗਰ ਛਕਾਉਂਦੇ ਹੋਏ ਨਜ਼ਰ ਆਏ ਹਨ। ਅਜਿਹੀਆਂ ਤਸਵੀਰਾਂ ਨੇ ਕਿਸਾਨਾਂ ਦੀ ਦਰਿਆਦਿਲੀ ਨੂੰ ਬਿਆਨ ਕੀਤਾ ਹੈ। ਹੁਣ ਇਸ ਸੰਘਰਸ਼ 'ਚ ਇੱਕ ਹੋਰ ਤਸਵੀਰ ਦੇਖਣ ਨੂੰ ਮਿਲ ਰਹੀ ਹੈ ,ਜੋ ਦਰਸਾ ਰਹੀ ਹੈ ਕਿ ਕਿਸਾਨਾਂ ਦੇ ਹੌਂਸਲੇ ਤੇ ਜਜ਼ਬੇ ਮਜ਼ਬੂਤ ਹਨ। [caption id="attachment_453941" align="aligncenter" width="700"]Farmers Protest: Divyang farmers arrive in Delhi to fight with Center over Agriculture laws ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਨਾਲ ਜੰਗ ਲੜ੍ਹਨ ਲਈ ਦਿੱਲੀ ਪਹੁੰਚੇ ਦਿਵਿਆਂਗ ਕਿਸਾਨ[/caption] ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਦੇ ਲਈ ਅੰਦੋਲਨ ਛੇੜੀ ਬੈਠੇ ਕਿਸਾਨਾਂ ਦਾ ਹੌਂਸਲਾ ਕਿੰਨਾ ਵੱਡਾ ਹੈ, ਉਸਦੀ ਦਿੱਲੀ-ਬਹਾਦਰਗੜ੍ਹ ਬਾਰਡਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ,ਜਿਥੇ ਗੁਰਜੀਤ ਸਿੰਘ ਨਾਂ ਦਾ ਇਹ ਦਿਵਿਆਂਗ ਕਿਸਾਨ ਹੋਰਨਾਂ ਕਿਸਾਨਾਂ ਦੇ ਨਾਲ ਇਸ ਲੜਾਈ 'ਚ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਿਹਾ ਹੈ। ਬਠਿੰਡੇ ਤੋਂ ਆਇਆ ਇਹ ਕਿਸਾਨ ਇਸ ਅੰਦੋਲਨ 'ਚ ਲੰਗਰ ਬਣਾਉਣ ਦੀ ਸੇਵਾ ਨਿਭਾ ਰਿਹਾ ਹੈ। ਗੁਰਜੀਤ ਸਿੰਘ ਪੰਜਾਬ ਦੇ ਨੌਜਵਾਨਾਂ ਨੂੰ ਇਸ ਅੰਦੋਲਨ 'ਚ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕਰ ਹੈ। [caption id="attachment_453947" align="aligncenter" width="750"]Farmers Protest: Divyang farmers arrive in Delhi to fight with Center over Agriculture laws ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਨਾਲ ਜੰਗ ਲੜ੍ਹਨ ਲਈ ਦਿੱਲੀ ਪਹੁੰਚੇ ਦਿਵਿਆਂਗ ਕਿਸਾਨ[/caption] ਦੱਸ ਦੇਈਏ ਕਿ ਸਿੰਘੂ ਬਾਰਡਰ 'ਤੇ 27 ਨਵੰਬਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਦਿੱਲੀ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਭੀੜ ਕੰਟਰੋਲ ਕਰਨ ਲਈ ਅੱਥਰੂ ਗੈਸ ਤੇ ਬਲ ਦਾ ਇਸਤੇਮਾਲ ਕੀਤਾ ਸੀ। ਕਿਸਾਨਾਂ ਨੇ ਦਿੱਲੀ 'ਚ ਦਾਖ਼ਲ ਹੋਣ ਵਾਲੇ ਤਿੰਨ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਬਾਰਡਰਾਂ 'ਤੇ ਅਣਗਿਣਤ ਕਿਸਾਨ ਡਟੇ ਹੋਏ ਹਨ। [caption id="attachment_453940" align="aligncenter" width="700"]Farmers Protest: Divyang farmers arrive in Delhi to fight with Center over Agriculture laws ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਨਾਲ ਜੰਗ ਲੜ੍ਹਨ ਲਈ ਦਿੱਲੀ ਪਹੁੰਚੇ ਦਿਵਿਆਂਗ ਕਿਸਾਨ[/caption] ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉਥੇ ਹੀ ਗਾਜ਼ੀਆਬਾਦ ਬਾਰਡਰ 'ਤੇ ਵੀ ਸੈਂਕੜਿਆਂ ਦੀ ਤਾਦਾਤ 'ਚ ਕਿਸਾਨ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਦਿੱਲੀ ਨੂੰ ਹੋਰ ਸੂਬਿਆਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦੇਣਗੇ। -PTCNews

Related Post