ਕਿਸਾਨਾਂ ਦੇ ਧਰਨੇ 'ਚ ਬਿਨ੍ਹਾਂ ਕਿਸੇ ਭੇਦਭਾਵ ਦੇ ਪੁਲਿਸ ਮੁਲਾਜ਼ਮਾਂ ਲਈ ਪਾਣੀ ਦੀ ਸੇਵਾ ਕਰਦੇ ਕਿਸਾਨ

By  Shanker Badra November 27th 2020 01:33 PM

ਕਿਸਾਨਾਂ ਦੇ ਧਰਨੇ 'ਚ ਬਿਨ੍ਹਾਂ ਕਿਸੇ ਭੇਦਭਾਵ ਦੇ ਪੁਲਿਸ ਮੁਲਾਜ਼ਮਾਂ ਲਈ ਪਾਣੀ ਦੀ ਸੇਵਾ ਕਰਦੇ ਕਿਸਾਨ:ਚੰਡੀਗੜ੍ਹ : ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਕਿਸਾਨਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ,ਪਾਣੀ ਦੀਆਂ ਬੁਛਾੜਾਂ ਕੀਤੀਆਂ ਜਾ ਰਹੀਆਂ ਹਨ ਅਤੇ ਹੰਝੂ ਗੈਸ ਦੇ ਗੋਲ਼ੇ ਵੀ ਦਾਗ਼ੇ ਜਾ ਰਹੇ ਹਨ। ਜਿੱਥੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਪਹਿਲਾਂ ਪੁਲਿਸ ਅਤੇ ਸਰਕਾਰਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੈ ,ਓਥੇ ਹੀ ਕਿਸਾਨਾਂ ਅੰਦਰ ਭਾਈ ਘਨੱਈਆ ਜੀ ਵੱਲੋਂ ਆਰੰਭੀ ਮਾਨਵਤਾ ਦੀ ਸੇਵਾ ਅਜੇ ਵੀ ਜਿੰਦਾ ਹੈ। ਜਿਸ ਦੀ ਤਾਜ਼ਾ ਮਿਸਾਲ ਕਿਸਾਨਾਂ ਦੇ ਧਰਨੇ ਵਿੱਚ ਦੇਖਣ ਨੂੰ ਮਿਲੀ ਹੈ। [caption id="attachment_452948" align="aligncenter" width="300"]Farmers provide drinking water to policemen on duty ਕਿਸਾਨਾਂ ਦੇ ਧਰਨੇ 'ਚ ਬਿਨ੍ਹਾਂ ਕਿਸੇ ਭੇਦਭਾਵ ਦੇ ਪੁਲਿਸ ਮੁਲਾਜ਼ਮਾਂ ਲਈ ਪਾਣੀ ਦੀ ਸੇਵਾ ਕਰਦੇ ਕਿਸਾਨ[/caption] ਕਿਸਾਨਾਂ 'ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਵੱਲੋਂ ਪਾਣੀ ਪਿਲਾਇਆ ਜਾ ਰਿਹਾ ਹੈ। ਜਿਸ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਕਿ ਤੁਸੀਂ ਚਲਾਉਂਦੇ ਰਹੋ ਜ਼ੁਲਮੀ ਤੀਰ ,ਅਸੀਂ ਮਰਹਮ ਤਲੀ 'ਤੇ ਧਰ ਤੁਰੇ ਹਾਂ। ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਪੁਲਿਸ ਅਤੇ ਸਰਕਾਰਾਂ ਨਾਲ ਮੱਥਾ ਲਾਉਂਦੇ ਹੋਏ ਆਪਣੇ ਦਿੱਲੀ ਮੋਰਚੇ ਵੱਲ ਅੱਗੇ ਵੱਧ ਰਹੇ ਹਨ। [caption id="attachment_452958" align="aligncenter" width="300"]Farmers provide drinking water to policemen on duty ਕਿਸਾਨਾਂ ਦੇ ਧਰਨੇ 'ਚ ਬਿਨ੍ਹਾਂ ਕਿਸੇ ਭੇਦਭਾਵ ਦੇ ਪੁਲਿਸ ਮੁਲਾਜ਼ਮਾਂ ਲਈ ਪਾਣੀ ਦੀ ਸੇਵਾ ਕਰਦੇ ਕਿਸਾਨ[/caption] ਭਾਈ ਘਨ੍ਹੱਈਆ ਜੀ ਇੱਕ ਅਜਿਹੀ ਸਖਸ਼ੀਅਤ ਸੀ ,ਜਿਸ ਦੀ ਮਿਸਾਲ ਦੁਨੀਆ ਭਰ ਦੇ ਇਤਿਹਾਸ ਵਿਚੋਂ ਮਿਲਣੀ ਮੁਸ਼ਕਿਲ ਹੈ। ਜੋ ਬਿਨ੍ਹਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਸੇਵਾ ਕਰਦੇ ਸਨ। ਭਾਈ ਘਨ੍ਹੱਈਆ ਜੀ ਨੇ ਬਿਨ੍ਹਾਂ ਕਿਸੇ ਲਾਲਚ ਦੇ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ ਤੇ ਇਸ ਦੁਨੀਆ ਤੋਂ ਚਲੇ ਗਏ ਪਰ ਉਹ ਲੋਕਾਂ ਦੇ ਦਿਲਾਂ ਵਿਚ ਅਜੇ ਵੀ ਜਿੰਦਾ ਹਨ। [caption id="attachment_452947" align="aligncenter" width="300"]Farmers provide drinking water to policemen on duty ਕਿਸਾਨਾਂ ਦੇ ਧਰਨੇ 'ਚ ਬਿਨ੍ਹਾਂ ਕਿਸੇ ਭੇਦਭਾਵ ਦੇ ਪੁਲਿਸ ਮੁਲਾਜ਼ਮਾਂ ਲਈ ਪਾਣੀ ਦੀ ਸੇਵਾ ਕਰਦੇ ਕਿਸਾਨ[/caption] ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾ ਨਾਲ ਲੜੇ ਗਏ ਯੁੱਧਾਂ ਦੌਰਾਨ ਵੀ ਭਾਈ ਘਨ੍ਹੱਈਆ ਜੀ ਵੱਲੋਂ ਯੁੱਧ ਵਿਚ ਜ਼ਖ਼ਮੀਆਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਦੇਜਲ ਪਿਲਾਉਂਦੇ ਸਨ ਤੇ ਮੱਲ੍ਹਮ ਪੱਟੀ ਕਰਦੇ ਸਨ। ਜਦੋਂ ਸ਼ਿਕਾਇਤ ਕਰਨ 'ਤੇਗੁਰੂ ਜੀ ਨੇ ਭਾਈ ਘਨ੍ਹੱਈਆ ਜੀ ਨੂੰ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਮੈਨੂੰ ਹਰ ਇੱਕ ਜ਼ਖ਼ਮੀ ਵਿਅਕਤੀ ਵਿਚ ਆਪ ਜੀ ਦੀ ਸੂਰਤ ਦਿਸਦੀ ਸੀ। -PTCNews

Related Post