ਇੱਕ ਨੌਜਵਾਨ ਨੇ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਭਾਖੜਾ ਨਹਿਰ 'ਚ ਮਾਰੀ ਛਾਲ , ਖਨੋਰੀ ਤੋਂ ਮਿਲੀ ਲਾਸ਼

By  Shanker Badra March 30th 2019 11:55 AM

ਇੱਕ ਨੌਜਵਾਨ ਨੇ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਭਾਖੜਾ ਨਹਿਰ 'ਚ ਮਾਰੀ ਛਾਲ , ਖਨੋਰੀ ਤੋਂ ਮਿਲੀ ਲਾਸ਼:ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਦੇ ਪਿੰਡ ਹਰਬੰਸਪੁਰਾ ਵਿੱਚ ਇਕ ਨੌਜਵਾਨ ਨੇ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ 28 ਸਾਲਾ ਜੱਗਾ ਸਿੰਘ ਵਾਸੀ ਹਰਬੰਸਪੁਰਾ ਵਜੋਂ ਹੋਈ ਹੈ। [caption id="attachment_276362" align="aligncenter" width="300"]Fatehgarh Sahib Illness Upset young man Bhakra Canal Jump ਇੱਕ ਨੌਜਵਾਨ ਨੇ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਭਾਖੜਾ ਨਹਿਰ 'ਚ ਮਾਰੀ ਛਾਲ , ਖਨੋਰੀ ਤੋਂ ਮਿਲੀ ਲਾਸ਼[/caption] ਇਸ ਦੌਰਾਨ ਮ੍ਰਿਤਕ ਜੱਗਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਜੱਗਾ ਸਿੰਘ ਪਿਛਲੇ ਸਮੇਂ ਤੋਂ ਬੀਮਾਰੀ ਕਰਕੇ ਪਰੇਸ਼ਾਨ ਰਹਿੰਦਾ ਸੀ।ਇਸੇ ਪਰੇਸ਼ਾਨੀ ਦੇ ਚੱਲਦਿਆ ਉਸ ਨੇ ਪਿਛਲੇ ਦਿਨੀਂ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ ਸੀ, ਜਿਸ ਦੀ ਲਾਸ਼ ਬੀਤੇ ਦਿਨ ਖਨੋਰੀ ਤੋਂ ਬਰਾਮਦ ਕੀਤੀ ਗਈ ਹੈ। [caption id="attachment_276360" align="aligncenter" width="300"]Fatehgarh Sahib Illness Upset young man Bhakra Canal Jump ਇੱਕ ਨੌਜਵਾਨ ਨੇ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਭਾਖੜਾ ਨਹਿਰ 'ਚ ਮਾਰੀ ਛਾਲ , ਖਨੋਰੀ ਤੋਂ ਮਿਲੀ ਲਾਸ਼[/caption] ਇਸ ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।ਮ੍ਰਿਤਕ ਜੱਗਾ ਸਿੰਘ ਦੇ ਪਿਤਾ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ -PTCNews

Related Post