ਫਤਿਹਗੜ੍ਹ ਸਾਹਿਬ: "ਪੁਲਿਸ ਸ਼ਹੀਦੀ ਦਿਵਸ" ਮੌਕੇ ਪੁਲਿਸ ਵਿਭਾਗ ਵੱਲੋਂ ਮੈਰਾਥਨ ਦੌੜ ਆਯੋਜਿਤ, ਪੁਲਿਸ ਜਵਾਨਾਂ ਤੇ ਸਕੂਲੀ ਬੱਚਿਆਂ ਨੇ ਲਿਆ ਭਾਗ

By  Jashan A October 20th 2019 10:16 AM

ਫਤਿਹਗੜ੍ਹ ਸਾਹਿਬ: "ਪੁਲਿਸ ਸ਼ਹੀਦੀ ਦਿਵਸ" ਮੌਕੇ ਪੁਲਿਸ ਵਿਭਾਗ ਵੱਲੋਂ ਮੈਰਾਥਨ ਦੌੜ ਆਯੋਜਿਤ, ਪੁਲਿਸ ਜਵਾਨਾਂ ਤੇ ਸਕੂਲੀ ਬੱਚਿਆਂ ਨੇ ਲਿਆ ਭਾਗ,ਫਤਹਿਗੜ੍ਹ ਸਾਹਿਬ: ਪੁਲਿਸ ਵਿਭਾਗ ਫਤਿਹਗੜ੍ਹ ਸਾਹਿਬ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ 'ਚ "ਪੁਲਿਸ ਸ਼ਹੀਦੀ ਦਿਵਸ" ਮਨਾਇਆ ਗਿਆ। Marathonਇਸ ਮੌਕੇ ਪੁਲਿਸ ਵਿਭਾਗ ਵੱਲੋਂ ਮੈਰਾਥਨ ਵੀ ਆਯੋਜਿਤ ਕੀਤੀ ਗਈ, ਜਿਸ 'ਚ ਪੁਲਿਸ ਜਵਾਨਾਂ, ਸਕੂਲੀ ਬੱਚਿਆਂ ਤੇ ਪੁਲਿਸ ਦੇ ਉਚ ਅਧਿਕਾਰੀਆਂ ਨੇ ਭਾਗ ਲਿਆ।ਇਸ ਮੈਰਾਥਨ ਦੌੜ ਨੂੰ ਐੱਸ.ਐੱਸ.ਪੀ. ਫਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਹੋਰ ਪੜ੍ਹੋ: ਖੰਨਾ ਪੁਲਿਸ ਨੇ ਹਥਿਆਰਾਂ ਸਣੇ 4 ਵਿਕਅਤੀਆਂ ਨੂੰ ਕੀਤਾ ਗ੍ਰਿਫਤਾਰ, ਅੱਤਵਾਦੀਆਂ ਨਾਲ ਜੁੜੇ ਤਾਰ ! Marathonਇਸ ਮੌਕੇ ਐੱਸ.ਐੱਸ.ਪੀ. ਫਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਸ਼ਹੀਦ ਹੋਏ ਪੁਲਿਸ ਜਵਾਨਾਂ ਨੂੰ ਸਰਧਾਜਲੀ ਭੇਂਟ ਕਰਦਿਆਂ ਕਿਹਾ ਕਿ ਪੰਜਾਬ 'ਚ ਅੱਤਵਾਦ ਦੇ ਕਾਲੇ ਦੌਰ ਦੋਰਾਨ ਆਪਣਾ ਫਰਜ਼ ਨਿਭਾਉਂਦੇ ਹੋਏ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰ ਨਾਲ ਪੁਲਿਸ ਵਿਭਾਗ ਹਮੇਸ਼ਾ ਡੱਟ ਕੇ ਖੜਾ ਹੈ। Marathonਉਨ੍ਹਾਂ ਕਿਹਾ ਕਿ 21 ਅਕਤੂਬਰ ਨੂੰ ਸਪੈਸ਼ਲ ਸਮਾਰੋਹ ਦੌਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ 16 ਪੁਲਿਸ ਜਵਾਨਾਂ ਜ਼ਿਨ੍ਹਾਂ ਨੇ ਅੱਤਵਾਦ ਦੇ ਕਾਲੇ ਦਿਨਾਂ 'ਚ ਲੜਦਿਆਂ ਹੋਇਆ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। -PTC News

Related Post