ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ SIT ਨੇ ਨਾਮਜ਼ਦ 2 ASI ਤੇ ਮੁਖਬਰ 'ਤੇ ਲਗਾਈਆਂ ਧਾਰਾਵਾਂ 'ਚ ਕੀਤਾ ਵਾਧਾ

By  Jashan A April 19th 2019 10:38 PM -- Updated: April 19th 2019 10:45 PM

ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ SIT ਨੇ ਨਾਮਜ਼ਦ 2 ASI ਤੇ ਮੁਖਬਰ 'ਤੇ ਲਗਾਈਆਂ ਧਾਰਾਵਾਂ 'ਚ ਕੀਤਾ ਵਾਧਾ,ਜਲੰਧਰ: ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲੇ ਨੇ ਬੂਰ ਫੜ੍ਹ ਲਿਆ ਹੈ। ਜਿਸ ਦੌਰਾਨ ਇਸ ਮਾਮਲੇ 'ਚ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ ਆਈ ਟੀ ਨੇ ਮਾਮਲੇ 'ਚ ਨਾਮਜ਼ਦ 2 ਸਹਾਇਕ ਸਬ ਇੰਸਪੈਕਟਰਾਂ ਅਤੇ ਮੁਖਬਰ 'ਤੇ ਲਗਾਈਆਂ ਧਾਰਾਵਾਂ 'ਚ ਵਾਧਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਖਿਲਾਫ 392/120-ਬੀ ਤਹਿਤ ਜ਼ੁਰਮ 'ਚ ਵਾਧਾ ਕੀਤਾ ਗਿਆ ਹੈ। [caption id="attachment_285000" align="aligncenter" width="300"]jld ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ SIT ਨੇ ਨਾਮਜ਼ਦ 2 ASI ਤੇ ਮੁਖਬਰ 'ਤੇ ਲਗਾਈਆਂ ਧਾਰਾਵਾਂ ਚ ਕੀਤਾ ਵਾਧਾ[/caption] ਐੱਸ ਆਈ ਟੀ ਨੇ ਮੰਨਿਆ ਕਿ ਫਾਦਰ ਐਂਥਨੀ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਮੁਖਬਰ ਕਾਬੂ ਹੈ, ਜੋ 23 ਅਪ੍ਰੈਲ ਤੱਕ ਹੈ ਪੁਲਿਸ ਰਿਮਾਂਡ 'ਤੇ ਹੈ।ਅੱਜ ਐੱਸ ਆਈ ਟੀ ਵਲੋਂ ਮੋਹਾਲੀ ਚ ਕੁਝ ਹੋਰ ਚਸ਼ਮਦੀਦਾਂ ਦੇ ਲਏ ਗਏ ਬਿਆਨ 'ਤੇ ਪੁੱਛਗਿੱਛ ਕੀਤੀ ਗਈ ਸੀ।ਫਰਾਰ ਦੋਵੇਂ ਏ ਐੱਸ ਆਈ ਨੂੰ 2 ਮਈ ਤੱਕ ਗਿਰਫਤਾਰ ਕਰਨ ਲਈ ਮੋਹਾਲੀ ਅਦਾਲਤ ਵਲੋਂ ਵਾਰੰਟ ਜਾਰੀ ਕੀਤੇ ਗਏ ਹਨ। ਹੋਰ ਪੜ੍ਹੋ:ਰਿਆਨ ਇੰਟਰਨੈਸ਼ਨਲ ਸਕੂਲ ਕਤਲ ਮਾਮਲਾ: ਅਹਿਮ ਗਵਾਹ ਚੜ੍ਹੇ ਪੁਲਿਸ ਦੇ ਹੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐੱਸ ਆਈ ਟੀ ਵਲੋਂ 12 ਅਪ੍ਰੈਲ ਨੂੰ ਮੁਲਜ਼ਮਾਂ ਖਿਲਾਫ IPC 406/34, 13 (1) (A), 13 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਜ਼ਿਕਰ ਏ ਖਾਸ ਹੈ ਕਿ ਜਲੰਧਰ ਦੇ ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਦੇ ਘਰ ਤੋਂ ਖੰਨਾ ਪੁਲਿਸ ਨੇ ਬੀਤੇ ਦਿਨੀ ਕਰੋੜਾਂ ਰੁਪਏ ਫੜਨ ਦਾ ਦਾਅਵਾ ਕੀਤਾ ਸੀ। [caption id="attachment_285001" align="aligncenter" width="300"]jld ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ SIT ਨੇ ਨਾਮਜ਼ਦ 2 ASI ਤੇ ਮੁਖਬਰ 'ਤੇ ਲਗਾਈਆਂ ਧਾਰਾਵਾਂ ਚ ਕੀਤਾ ਵਾਧਾ[/caption] ਜਿਸ ਤੋਂ ਬਾਅਦ ਬੀਤੇ ਐਤਵਾਰ ਨੂੰ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਉੱਤੇ ਕਰੋੜਾਂ ਰੁਪਏ ਗਾਇਬ ਕਰਨ ਦਾ ਦੋਸ਼ ਲਾ ਦਿੱਤਾ।ਫਾਦਰ ਐਂਥਨੀ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ ਕਿ ਪੁਲਿਸ ਨੇ ਰੇਡ ਦੌਰਾਨ ਉਨ੍ਹਾਂ ਦੇ ਘਰ ਤੋਂ 16 ਕਰੋੜ ਦੀ ਰਕਮ ਬਰਾਮਦ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਸਿਰਫ 9 ਕਰੋੜ 60 ਲੱਖ ਹੀ ਜਨਤਕ ਕੀਤੇ ਗਏ ਸਨ। -PTC News

Related Post