ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ , ਸਰਹੱਦ 'ਤੇ ਦਿਸਿਆ ਅਨੋਖਾ ਨਜ਼ਾਰਾ

By  Shanker Badra August 14th 2019 02:31 PM

ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ , ਸਰਹੱਦ 'ਤੇ ਦਿਸਿਆ ਅਨੋਖਾ ਨਜ਼ਾਰਾ :ਫਾਜ਼ਿਲਕਾ : ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਇਹਨਾਂ ਤਿਉਹਾਰਾਂ ਵਿੱਚੋ ਇੱਕ ਹੈ ਰੱਖੜੀ ਦਾ ਤਿਉਹਾਰ। ਇਹ ਤਿਉਹਾਰ ਜਿੱਥੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਫੌਜ ਦੇ ਜਵਾਨ ਘਰਾਂ ਅਤੇ ਪਰਿਵਾਰਾਂ ਤੋਂ ਦੂਰ ਬਾਰਡਰ ‘ਤੇ ਦੇਸ਼ ਦੀ ਰੱਖਿਆ ਕਰਦੇ ਹਨ।

Fazilka International Indo-Pak border BSF Celebration Raksha Bandhan
ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ , ਸਰਹੱਦ 'ਤੇ ਦਿਸਿਆ ਅਨੋਖਾ ਨਜ਼ਾਰਾ

ਜਦੋਂ ਪੂਰਾ ਦੇਸ਼ ਤਿਉਹਾਰ ਮਨਾ ਰਿਹਾ ਹੁੰਦਾ ਹੈ ਤਾਂ ਉਨ੍ਹਾਂ ਦੀਆਂ ਖੁਸ਼ੀਆਂ ਦੀ ਦੇਸ਼ ਦੇ ਵੀਰ ਰੱਖਿਆ ਕਰਦੇ ਹਨ। ਰੱਖੜੀ ਦਾ ਤਿਉਹਾਰ ਪੂਰੇ ਦੇਸ਼ 'ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਦੇਸ਼ ਦੀਆਂ ਸਰਹੱਦਾਂ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਇਸ ਤਿਉਹਾਰ ਨੂੰ ਮਨਾਉਣ ਲਈ ਘਰ ਨਹੀਂ ਜਾ ਸਕਦੇ। ਇਸ ਲਈ ਅੱਜ ਫਾਜ਼ਿਲਕਾ ਦੀ ਕੌਮਾਂਤਰੀ ਭਾਰਤ-ਪਾਕਿ ਸਰਹੱਦ ਦੀ ਸਾਦਕੀ ਚੌਕੀ 'ਤੇ ਬ੍ਰਹਮਾਕੁਮਾਰੀਜ਼ ਆਸ਼ਰਮ ਦੀਆਂ ਕੁੜੀਆਂ ਰੱਖੜੀ ਲੈ ਕੇ ਗਈਆਂ ਹਨ।

Fazilka International Indo-Pak border BSF Celebration Raksha Bandhan
ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ , ਸਰਹੱਦ 'ਤੇ ਦਿਸਿਆ ਅਨੋਖਾ ਨਜ਼ਾਰਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ

ਜਿੱਥੇ ਉਨ੍ਹਾਂ ਨੇ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਰੱਖੜੀਆਂ ਬੰਨ੍ਹੀਆਂ ਹਨ। ਉਨ੍ਹਾਂ ਨੇ ਬੀ.ਐੱਸ.ਐੱਫ. ਦੇ ਜਵਾਨਾਂ ਦੇ ਗੁੱਟਾਂ ‘ਤੇ ਇਸ ਆਸ ਨਾਲ ਰੱਖੜੀਆਂ ਬੰਨ੍ਹੀਆਂ ਕਿ ਉਹ ਉਨ੍ਹਾਂ ਦੀ ਅਤੇ ਦੇਸ਼ ਦੀ ਰੱਖਿਆ ਇੰਝ ਹੀ ਕਰਦੇ ਰਹਿਣ। ਇਸ ਦੌਰਾਨ ਪੂਰਾ ਮਾਹੌਲ ਬਹੁਤ ਪਰਿਵਾਰਿਕ ਦਿਸਿਆ ਅਤੇ ਜਵਾਨਾਂ ਦੇ ਚਿਹਰਿਆਂ ‘ਤੇ ਵੀ ਖੁਸ਼ੀ ਸਾਫ ਝਲਕ ਰਹੀ ਸੀ।ਇਸ ਮਗਰੋਂ ਉਨ੍ਹਾਂ ਨੇ ਫੌਜੀ ਭਰਾਵਾਂ ਨੂੰ ਮਠਿਆਈਆਂ ਖਵਾਈਆਂ ਹਨ।

-PTCNews

Related Post