Wed, Mar 4, 2026
Whatsapp

ਮੰਦਰ 'ਚ ਸ਼ਰਾਬ ਪੀ ਕੇ ਆਉਣ ਤੋਂ ਰੋਕਦੀ ਸੀ ਮਹਿਲਾ ਸੇਵਕ,ਮੁਲਜ਼ਮ ਨੇ ਰਾਡ ਮਾਰ ਕੇ ਉਤਾਰਿਆ ਮੌਤ ਦੇ ਘਾਟ

Reported by:  PTC News Desk  Edited by:  Amritpal Singh -- December 19th 2023 06:41 PM -- Updated: December 19th 2023 08:38 PM
ਮੰਦਰ 'ਚ ਸ਼ਰਾਬ ਪੀ ਕੇ ਆਉਣ ਤੋਂ ਰੋਕਦੀ ਸੀ ਮਹਿਲਾ ਸੇਵਕ,ਮੁਲਜ਼ਮ ਨੇ ਰਾਡ ਮਾਰ ਕੇ ਉਤਾਰਿਆ ਮੌਤ ਦੇ ਘਾਟ

ਮੰਦਰ 'ਚ ਸ਼ਰਾਬ ਪੀ ਕੇ ਆਉਣ ਤੋਂ ਰੋਕਦੀ ਸੀ ਮਹਿਲਾ ਸੇਵਕ,ਮੁਲਜ਼ਮ ਨੇ ਰਾਡ ਮਾਰ ਕੇ ਉਤਾਰਿਆ ਮੌਤ ਦੇ ਘਾਟ

Punjab News: ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿੱਚ ਮੰਦਰ ਦੀ ਮੁੱਖ ਸੇਵਾਦਾਰ ਔਰਤ ਦਾ ਉਸੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਸ਼ਰਾਬ ਪੀ ਕੇ ਮੰਦਰ ਆਉਂਦਾ ਸੀ। ਇਸ 'ਤੇ ਔਰਤ ਉਸ ਨੂੰ ਰੋਕਦੀ ਸੀ। ਇਸ ਕਾਰਨ ਨੌਜਵਾਨ ਨੇ ਉਸ ਦਾ ਕਤਲ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।


ਮ੍ਰਿਤਕ ਔਰਤ ਦੀ ਪਛਾਣ ਸਰਿਤਾ ਦੇਵੀ (26 ਸਾਲ) ਵਾਸੀ ਬਿਹਾਰ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਹੈ। ਦੇਰ ਸ਼ਾਮ ਕਿਸੇ ਨੇ ਉਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਪਤਨੀ ਸਰਿਤਾ ਦੇਵੀ ਮੰਦਰ ਵਿੱਚ ਸੇਵਾ ਕਰ ਰਹੀ ਹੈ। ਇਸ ਦੌਰਾਨ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।

ਪਤਨੀ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ 5 ਸਾਲਾਂ ਤੋਂ ਸਿੱਧਵਾਂ ਦੋਨਾ ਦੇ ਮਾਤਾ ਸ਼੍ਰੀ ਸਲੋਨੀ ਦੇਵੀ ਮੰਦਰ ਵਿੱਚ ਮੁੱਖ ਸੇਵਾਦਾਰ ਵਜੋਂ ਕੰਮ ਕਰਦੀ ਸੀ। ਹਮਲਾ ਕਰਨ ਵਾਲਾ ਨੌਜਵਾਨ ਇਸੇ ਪਿੰਡ ਦਾ ਵਸਨੀਕ ਹੈ।


- PTC NEWS

Top News view more...

Latest News view more...

PTC NETWORK
PTC NETWORK