ਫਿਰੋਜ਼ਪੁਰ ਵਿਖੇ 100 ਬਿਸਤਿਰਆਂ ਦੀ ਸਮਰੱਥਾ ਵਾਲਾ ਪੀ.ਜੀ.ਆਈ. ਸੈਟੇਲਾਈਟ ਸੈਂਟਰ ਸਥਾਪਤ ਕਰਨ ਲਈ ਰਾਹ ਪੱਧਰਾ

By  Shanker Badra July 30th 2018 06:22 PM

ਫਿਰੋਜ਼ਪੁਰ ਵਿਖੇ 100 ਬਿਸਤਿਰਆਂ ਦੀ ਸਮਰੱਥਾ ਵਾਲਾ ਪੀ.ਜੀ.ਆਈ. ਸੈਟੇਲਾਈਟ ਸੈਂਟਰ ਸਥਾਪਤ ਕਰਨ ਲਈ ਰਾਹ ਪੱਧਰਾ:ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਸਿਹਤ ਤੇ ਜਾਂਚ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਫਿਰੋਜ਼ਪੁਰ ਵਿਖੇ 25 ਏਕੜ ਜ਼ਮੀਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿੱਥੇ 100 ਬਿਸਤਰਿਆਂ ਦੀ ਸਮਰਥਾ ਵਾਲਾ ਪੀ.ਜੀ.ਆਈ.ਐਮ.ਈ.ਆਰ. ਸੈਟੇਲਾਈਟ ਸੈਂਟਰ ਸਥਾਪਤ ਕੀਤਾ ਜਾਣਾ ਹੈ। ਬੁਲਾਰੇ ਨੇ ਦੱਸਿਆ ਕਿ ਪੋਸਟ ਗ੍ਰੈਜੂਏਟ ਇੰਸਟੀਚਿੳੂਟ ਆਫ ਮੈਡੀਕਲ ਐਜੂਕੇਸ਼ਨ (ਪੀ.ਜੀ.ਆਈ.ਐਮ.ਈ.ਆਰ.) ਦੇ ਸੈਟੇਲਾਈਟ ਸੈਂਟਰ ਲਈ ਪ੍ਰਸਤਾਵ ਇੰਸਟੀਚਿੳੂਟ ਦੀ 28 ਜੁਲਾਈ, 2018 ਨੂੰ ਹੋਈ ਗਵਰਨਿੰਗ ਬਾਡੀ ਦੀ ਮੀਟਿੰਗ ਅੱਗੇ ਪੇਸ਼ ਕੀਤਾ ਗਿਆ ਸੀ।ਇੰਸਟੀਚਿੳੂਟ ਨੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਇਹ ਫੈਸਲਾ ਲਿਆ ਕਿ ਇਸ ਪ੍ਰਾਜੈਕਟ ਦਾ ਵਿਸਥਾਰਤ ਨਿਵੇਸ਼ ਬੋਰਡ ਤਿਆਰ ਕਰਕੇ ਛੇਤੀ ਤੋਂ ਛੇਤੀ ਭਾਰਤ ਸਰਕਾਰ ਨੂੰ ਸੌਂਪਿਆ ਜਾਵੇ ਤਾਂ ਕਿ ਇਸ ਸੈਂਟਰ ’ਤੇ ਕੁਝ ਜ਼ਰੂਰੀ ਸਿਹਤ ਸੇਵਾਵਾਂ ਚਾਲੂ ਕੀਤੀਆਂ ਜਾ ਸਕਣ। ਇਕ ਸਰਕਾਰੀ ਬੁਲਾਰੇ ਮੁਤਾਬਕ ਜ਼ਿਲਾ ਪ੍ਰਸ਼ਾਸਨ ਨੇ ਇਸ ਸੈਟੇਲਾਈਟ ਸੈਂਟਰ ਲਈ ਨਵੀਂ ਥਾਂ ਫਿਰੋਜ਼ਪੁਰ-ਚੰਡੀਗੜ ਮਾਰਗ ’ਤੇ ਸਥਿਤ ਸਰਕਟ ਹਾੳੂਸ ਨੇੜੇ ਸਥਿਤ ਹੈ।ਇਹ ਜਗਾ ਬਾਗਬਾਨੀ ਵਿਭਾਗ ਨਾਲ ਸਬੰਧਤ ਹੈ।ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਪਾਸੋਂ ਹਾਸਲ ਹੋਈ ਜਾਣਕਾਰੀ ਮੁਤਾਬਕ ਇਹ ਜ਼ਮੀਨ ਇਕ ਟੁਕੜੇ ਵਿੱਚ ਇਕੋ ਥਾਂ ’ਤੇ ਹੀ ਮੁੱਖ ਮਾਰਗ ਉਪਰ ਸਥਿਤ ਹੋਣ ਕਰਕੇ ਪਹਿਲੀ ਜਗਾ ਨਾਲੋਂ ਵੱਧ ਢੁਕਵੀਂ ਹੈ ਕਿਉਂ ਜੋ ਪਹਿਲੀ ਜਗਾ ਸ਼ਹਿਰ ਵਿੱਚ ਦੋ ਵੱਖ-ਵੱਖ ਥਾਈਂ ਸੀ। -PTCNews

Related Post