ਫਿਰੋਜ਼ਪੁਰ: ਸਰਕਾਰੀ ਕਣਕ ਖੁਰਦ-ਬੁਰਦ ਕਰਨ 'ਤੇ ਕਾਂਗਰਸ ਦੇ ਉਪ ਜ਼ਿਲ੍ਹਾ ਪ੍ਰਧਾਨ ਤਰਲੋਕ ਪਾਇਲਟ ਖਿਲਾਫ ਮਾਮਲਾ ਦਰਜ

By  Jashan A March 11th 2019 12:43 PM -- Updated: March 11th 2019 06:04 PM

ਫਿਰੋਜ਼ਪੁਰ: ਸਰਕਾਰੀ ਕਣਕ ਖੁਰਦ-ਬੁਰਦ ਕਰਨ 'ਤੇ ਕਾਂਗਰਸ ਦੇ ਉਪ ਜ਼ਿਲ੍ਹਾ ਪ੍ਰਧਾਨ ਤਰਲੋਕ ਪਾਇਲਟ ਖਿਲਾਫ ਮਾਮਲਾ ਦਰਜ,ਫਿਰੋਜ਼ਪੁਰ: ਫ਼ਿਰੋਜ਼ਪੁਰ ਛਾਉਣੀ ਦੇ ਲੰਬਾ ਸਮਾਂ ਕੌਂਸਲਰ ਤੇ ਹੁਣ ਨੰਬਰਦਾਰੀ ਕਰ ਰਹੇ ਕਾਂਗਰਸੀ 'ਤੇ ਕਣਕ ਦੇ 30 ਤੋਂ 35 ਗੱਟੇ ਗਾਇਬ ਕਰਨ ਦਾ ਮਾਮਲਾ ਦਰਜ ਹੋਇਆ ਹੈ, ਜਿਸ ਨੇ ਵਿਲੱਖਣ ਰੂਪ ਹੀ ਅਖਤਿਆਰ ਕੀਤਾ ਹੈ।

fzr ਫਿਰੋਜ਼ਪੁਰ: ਸਰਕਾਰੀ ਕਣਕ ਖੁਰਦ-ਬੁਰਦ ਕਰਨ 'ਤੇ ਕਾਂਗਰਸ ਦੇ ਉਪ ਜ਼ਿਲ੍ਹਾ ਪ੍ਰਧਾਨ ਤਰਲੋਕ ਪਾਇਲਟ ਖਿਲਾਫ ਮਾਮਲਾ ਦਰਜ

ਭਾਵੇਂ ਪੁਲਿਸ ਵੱਲੋਂ ਕਾਂਗਰਸ ਦੇ ਉਪ ਜ਼ਿਲ੍ਹਾ ਪ੍ਰਧਾਨ ਤਰਲੋਕ ਪਾਇਲਟ ਸਮੇਤ 6 ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ, ਪ੍ਰੰਤੂ ਪਰਚੇ 'ਚ ਨਾਮਜਦ ਮੁਲਜ਼ਮ ਵੱਲੋਂ ਆਪਣੇ ਵਿਰੁੱਧ ਨਜਾਇਜ਼ ਪਰਚਾ ਦਰਜ ਹੋਣ ਦੀ ਕਾਂਗਰਸੀ ਨੇਤਾਵਾਂ 'ਤੇ ਗੰਭੀਰ ਦੋਸ਼ ਲਾਉਂਦਿਆਂ ਨਜਾਇਜ਼ ਕਾਰੇ ਕਰਨ ਦੇ ਦੋਸ਼ ਲਾਏ ਹਨ।

ਆਪਣੇ 'ਤੇ ਦਰਜ ਹੋਏ ਮੁਕੱਦਮੇ ਨੂੰ ਨਿਰਆਧਾਰ ਕਰਾਰ ਦਿੰਦਿਆਂ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤਰਲੋਕ ਪਾਇਲਟ ਨੇ ਸਪੱਸ਼ਟ ਕੀਤਾ ਕਿ ਉਸ 'ਤੇ ਇਹ ਮਾਮਲਾ ਸੀਨੀਅਰ ਕਾਂਗਰਸੀ ਨੇਤਾਵਾਂ ਸਦਕਾ ਦਰਜ ਹੋਇਆ ਹੈ। ਪ੍ਰੰਤੂ ਉਸ ਉਪਰ ਨਜਾਇਜ਼ ਪਰਚਾ ਦਰਜ ਕਰਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

fzr ਫਿਰੋਜ਼ਪੁਰ: ਸਰਕਾਰੀ ਕਣਕ ਖੁਰਦ-ਬੁਰਦ ਕਰਨ 'ਤੇ ਕਾਂਗਰਸ ਦੇ ਉਪ ਜ਼ਿਲ੍ਹਾ ਪ੍ਰਧਾਨ ਤਰਲੋਕ ਪਾਇਲਟ ਖਿਲਾਫ ਮਾਮਲਾ ਦਰਜ

ਕਾਂਗਰਸੀ ਨੇਤਾ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਸਮੇਤ ਗੈਰ-ਕਾਨੂੰਨੀ ਕਾਰੇ ਕਰਨ ਦੇ ਦੋਸ਼ ਲਾਉਂਦਿਆਂ ਤਰਲੋਕ ਪਾਇਲਟ ਨੇ ਸਪੱਸ਼ਟ ਕੀਤਾ ਕਿ ਪੁਲਿਸ ਨੂੰ ਹੱਥਾਂ 'ਤੇ ਨਚਾਉਣ ਵਾਲੇ ਕਾਂਗਰਸੀ ਹਰ ਗੈਰ ਕਾਨੂੰਨੀ ਕਾਰਾ ਸ਼ਰੇਆਮ ਕਰ ਰਹੇ ਹਨ, ਪ੍ਰੰਤੂ ਇਨ੍ਹਾਂ ਨੂੰ ਰੋਕਣ ਵਾਲਾ ਨਹੀਂ।

-PTC News

Related Post