ਨਸ਼ਿਆਂ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਇੱਕ ਹੋਰ ਨੌਜਵਾਨ ਦੀ ਹੋਈ ਮੌਤ

By  Jashan A August 4th 2019 11:39 AM

ਨਸ਼ਿਆਂ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਇੱਕ ਹੋਰ ਨੌਜਵਾਨ ਦੀ ਹੋਈ ਮੌਤ,ਫਿਰੋਜ਼ਪੁਰ: ਪੰਜਾਬ 'ਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਪੰਜਾਬ ਦੀ ਜਵਾਨੀ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ 'ਚ ਰੁੜ੍ਹ ਰਹੀ ਹੈ। ਹੁਣ ਤੱਕ ਅਨੇਕਾਂ ਨੌਜਵਾਨ ਨਸ਼ਿਆਂ ਦੇ ਕਾਰਨ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ।

ਜਿਥੇ ਬਸਤੀ ਅੰਮ੍ਰਿਤਸਰੀ ਨਾਲ ਸਬੰਧ ਰੱਖਣ ਵਾਲਾ ਇੱਕ ਨੌਜਵਾਨ ਨਸ਼ੇ ਕਾਰਨ ਮੌਤ ਦੇ ਘਾਟ ਉਤਰ ਗਿਆ। ਮ੍ਰਿਤਕ ਦੀ ਪਹਿਚਾਣ ਬਸਤੀ ਅੰਮ੍ਰਿਤਸਰੀ ਦੇ ਮਲਕੀਤ ਸਿੰਘ ਵਜੋਂ ਹੋਈ,ਜਿਸ ਦੀ ਲਾਸ਼ ਪਿੰਡ ਸਾਬੂਆਣਾ ਦੀ ਨਹਿਰ ਨੇੜਿਓਂ ਬਰਾਮਦ ਹੋਈ ਹੈ।

ਹੋਰ ਪੜ੍ਹੋ: ਵਡੋਦਰਾ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ

ਘਟਨਾ ਸਥਾਨ 'ਤੇ ਖੜ੍ਹੇ ਲੋਕਾਂ ਨੇ ਸਪੱਸ਼ਟ ਕੀਤਾ ਕਿ ਦੋ ਨੌਜਵਾਨ ਇਥੇ ਘੁੰਮਦੇ ਨਜ਼ਰੀ ਪਏ ਸਨ, ਪ੍ਰੰਤੂ ਜਦੋਂ ਇਕ ਨੌਜਵਾਨ ਦੇ ਡਿੱਗੇ ਹੋਣ ਦੀ ਖਬਰ ਲੱਗੀ ਤਾਂ ਵੱਡੀ ਤਦਾਦ ਵਿਚ ਜੁੜੇ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਪ੍ਰੰਤੂ ਉਦੋਂ ਤੱਕ ਇਹ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਚੁੱਕਾ ਸੀ ਅਤੇ ਇਸ ਦਾ ਸਾਥੀ ਇਥੋਂ ਦੋੜ ਚੁੱਕਾ ਸੀ।

ਮ੍ਰਿਤਕ ਨੌਜਵਾਨ ਦੀ ਲਾਸ਼ ਦੇਖਦਿਆਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ, ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post