100 ਰੁਪਏ ਨੇ ਲਈ ਇੱਕ ਵਿਆਹੁਤਾ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ

By  Jashan A April 16th 2019 07:50 PM -- Updated: April 16th 2019 07:52 PM

100 ਰੁਪਏ ਨੇ ਲਈ ਇੱਕ ਵਿਆਹੁਤਾ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ,ਫਿਰੋਜ਼ਪੁਰ: ਪੰਜ ਦਰਿਆਵਾਂ ਦੇ ਨਾਂ ਨਾਲ ਜਾਣੇ ਜਾਣ ਵਾਲੇ ਪੰਜਾਬ 'ਚ ਹੁਣ ਛੇਵਾਂ ਦਰਿਆ ਨਸ਼ਿਆ ਦਾ ਵਗ ਰਿਹਾ ਹੈ। ਨਸ਼ਿਆਂ ਦੇ ਕਹਿਰ ਨੇ ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕ ਕੇ ਨਸ਼ੇ ਨੂੰ ਪੰਜਾਬ 'ਚੋਂ ਖਤਮ ਕਰਨ ਦਾ ਐਲਾਨ ਕੀਤਾ ਸੀ, ਪਰ ਸੱਤਾ 'ਚ ਆਉਂਣ ਤੋਂ ਬਾਅਦ ਵੀ ਨਸ਼ਿਆ ਦੀ ਮਾਰ ਹੇਠ ਆਏ ਪੰਜਾਬ ਦੀ ਹਾਲਤ ਨਹੀਂ ਬਦਲ ਰਹੀ। [caption id="attachment_283542" align="aligncenter" width="300"]fzr 100 ਰੁਪਏ ਨੇ ਲਈ ਇੱਕ ਵਿਆਹੁਤਾ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ[/caption] ਨਸ਼ਿਆ ਨਾਲ ਸਬੰਧਤ ਇੱਕ ਹੈਰਾਨ ਕਾਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇ ਦੇ ਆਦੀ ਇੱਕ ਨੌਜਵਾਨ ਨੇ 100 ਰੁਪਏ ਪਿੱਛੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਬਜੀਦਪੁਰ ਦਾ ਹੈ। ਜਿੱਥੇ ਇੱਕ ਨੌਜਵਾਨ ਨੇ ਨਸ਼ਾ ਕਰਨ ਲਈ ਆਪਣੀ ਪਤਨੀ ਤੋਂ 100 ਰੁਪਏ ਮੰਗੇ ਤਾਂ ਪਤਨੀ ਦੇ ਇਨਕਾਰ ਕਰਨ 'ਤੇ ਉਸ ਨੂੰ ਜਾਨੋਂ ਮਾਰ ਦਿੱਤਾ। ਹੋਰ ਪੜ੍ਹੋ:ਪੰਜਾਬ ਪੁਲਿਸ ਦਾ ਵੱਡਾ ਉਪਰਾਲਾ ,ਪੰਜਾਬ ਦੇ ਲੋਕਾਂ ਲਈ ਸ਼ੁਰੂ ਕੀਤੀ ਇਹ ਸੇਵਾ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪਤਨੀ ਦੇ ਭਰਾਂ ਮਨਦੀਪ ਸਿੰਘ ਪਿੰਡ ਪਿੱਪਲੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਭੈਣ ਕਰਮਜੀਤ ਕੌਰ ਉਮਰ (27) ਦਾ ਵਿਆਹ 7 ਸਾਲ ਪਹਿਲਾਂ ਜਗਸੀਰ ਸਿੰਘ ਨਾਲ ਹੋਇਆ ਸੀ। ਜਗਸੀਰ ਮਜ਼ਦੂਰੀ ਕਰਦਾ ਹੈ ਜੋ ਨਸ਼ੇ ਦਾ ਆਦੀ ਹੈ,ਜੋ ਆਪਣੀ ਸਾਰੀ ਕਮਾਈ ਨਸ਼ਿਆ 'ਚ ਖਰਚ ਕਰ ਦਿੰਦਾ ਸੀ 'ਤੇ ਉਸ ਦੀ ਭੈਣ ਤੋਂ ਪੈਸਿਆਂ ਦੀ ਮੰਗ ਕਰਦਾ ਸੀ। ਪੈਸੇ ਨਾ ਦੇਣ ਉਸ ਨਾਲ ਕੁੱਟਮਾਰ ਕਰਦਾ ਸੀ। [caption id="attachment_283543" align="aligncenter" width="300"]fzr 100 ਰੁਪਏ ਨੇ ਲਈ ਇੱਕ ਵਿਆਹੁਤਾ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ[/caption] ਉਸ ਨੇ ਦੱਸਿਆ ਕਿ ਜਗਸੀਰ ਸੋਮਵਾਰ ਨੂੰ ਆਪਣੇ 2 ਸਾਥੀਆਂ ਨਾਲ ਘਰ ਆਇਆ ਸੀ। ਉਸ ਨੇ ਨਸ਼ੇ ਕਰਨ ਲਈ ਉਸ ਦੀ ਭੈਣ ਤੋਂ 100 ਰੁਪਏ ਦੀ ਮੰਗ ਕੀਤੀ ਕਰਮਜੀਤ ਦੇ ਇਨਕਾਰ ਕਰਨ 'ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ 'ਤੇ ਉਸਦਾ ਸਿਰ ਕੰਧ 'ਚ ਮਾਰ-ਮਾਰ ਕੇ ਉਸ ਨੂੰ ਜਾਨ ਤੋਂ ਮਾਰ ਦਿੱਤਾ। -PTC News

Related Post