ਫਿਰੋਜ਼ਪੁਰ: ਸਤਲੁਜ ਦਰਿਆ 'ਚ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ

By  Jashan A June 18th 2019 08:06 AM

ਫਿਰੋਜ਼ਪੁਰ: ਸਤਲੁਜ ਦਰਿਆ 'ਚ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ,ਫਿਰੋਜ਼ਪੁਰ : ਫਿਰੋਜ਼ਪੁਰ ਵਿਚ ਸਤਲੁਜ ਦਰਿਆ ਦੇ ਸਾਹਮਣੇ ਪਿੰਡ ਟੇਂਡੀਵਾਲਾ ਦੇ ਰਹਿਣ ਵਾਲੇ ਲੜਕੇ, ਲੜਕੀ ਅਤੇ ਇਕ ਔਰਤ ਦੀ ਸਤਲੁਜ ਦਰਿਆ 'ਚ ਡੁੱਬਣ ਨਾਲ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਕਈ ਵਾਰ ਜਾਨੀ ਤੇ ਮਾਲੀ ਹਾਦਸੇ ਵਾਪਰ ਚੁੱਕੇ ਹਨ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਇਸ ਤੋਂ ਕੁਝ ਸਬਕ ਲੈਣ ਨੂੰ ਤਿਆਰ ਨਹੀਂ।

ਭਾਵੇਂ ਅੱਜ ਵੀ ਬੇੜੀ ਵਿਚ 8 ਵਿਅਕਤੀ ਸਵਾਰ ਸਨ,ਪ੍ਰੰਤੂ ਬੇੜੀ ਡੁੱਬਣ ਦੀ ਸੂਰਤ 'ਚ ਇਕ ਲੜਕੇ ਸਣੇ ਦੋ ਲੜਕੀਆਂ ਦੇ ਡੁੱਬਣ ਕਰਕੇ ਤਿੰਨਾਂ ਦੀ ਮੌਤ ਹੋ ਗਈ।

ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾ ਦਰਿਆ ਵਿਚ ਰੁੜੀ ਬੇੜੀ ਸਦਕਾ ਟਰੈਕਟਰ ਤੇ ਕੁਝ ਲੋਕਾਂ ਦੇ ਡੁੱਬਣ ਦੀ ਘਟਨਾ ਵਾਪਰੀ ਸੀ, ਪ੍ਰੰਤੂ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਇੰਤਜਾਮ ਨਾ ਕੀਤੇ ਜਾਣ ਕਰਕੇ ਅੱਜ ਫਿਰ ਦਰਿਆ ਵਿਚ ਡੁੱਬੀ ਬੇੜੀ ਨੇ ਇਕ ਬੱਚੇ ਸਣੇ ਤਿੰਨਾਂ ਨੂੰ ਨਿਗਲ ਲਿਆ। ਜਾਣਕਾਰੀ ਅਨੁਸਾਰ ਇਹ ਲੋਕ ਪਿੰਡ ਚਾਂਦੀਵਾਲਾ ਵਿਚ ਦਰਿਆ ਦੇ ਪਾਰ ਝੋਨੇ ਦੀ ਬੀਜਾਈ ਕਰ ਕੇ ਵਾਪਸ ਘਰ ਜਾ ਰਹੇ ਸਨ।

ਹੋਰ ਪੜ੍ਹੋ: IPL 2019: ਮੁੰਬਈ ਨੇ ਚੇੱਨਈ ਨੂੰ 1 ਦੌੜ ਨਾਲ ਦਿੱਤੀ ਮਾਤ, ਚੌਥੀ ਵਾਰ ਖਿਤਾਬ 'ਤੇ ਕੀਤਾ ਕਬਜ਼ਾ

ਖੇਤੀਬਾੜੀ ਕਰਨ ਗਏ ਪਰਿਵਾਰਕ ਮੈਂਬਰਾਂ ਦੀ ਕਿਸ਼ਤੀ ਪਲਟਣ ਕਰਕੇ ਪਾਣੀ 'ਚ ਡੁੱਬ ਕੇ ਮਰਨ ਦੀ ਪੁਸ਼ਟੀ ਕਰਦਿਆਂ ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਅਨੇਕਾਂ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਆਸਤਦਾਨਾਂ ਨੂੰ ਬੇੜੀ ਦੇਣ ਦੀ ਮੰਗ ਕੀਤੀ ਗਈ ਹੈ, ਪ੍ਰੰਤੂ ਉਨ੍ਹਾਂ ਦੀ ਸਾਰ ਲੈਣਾ ਮੁਨਾਸਿਬ ਸਮਝਿਆ ਨਹੀਂ ਜਾਂਦਾ।

ਲੋਕਾਂ ਨੇ ਕਿਹਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਤੁਰੰਤ ਨਵੀਂ ਬੇੜੀ ਤੇ ਮਲਾਹ ਦੇਣ ਦੇ ਨਾਲ-ਨਾਲ ਲੋਕਾਂ ਦੀ ਸਹੂਲਤ ਲਈ ਆਰਜੀ ਜਾਂ ਪੱਕਾ ਪੁੱਲ ਬਣਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।

-PTC News

Related Post