ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਫਸੀ ਵਿਵਾਦਾਂ 'ਚ ਜਾਣੋ ਕਿਉਂ ਹੋਈ ਐਫ ਆਈ ਆਰ ਦਰਜ

By  Jagroop Kaur June 17th 2021 08:31 PM

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਇਕ ਮੁਸਲਮਾਨ ਬਜ਼ੁਰਗ ਦੀ ਦਾੜ੍ਹੀ ਕੱਟਣ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦੇ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਸਵਰਾ ਤੋਂ ਇਲਾਵਾ ਅਰਫਾ ਖਾਨੁਮ ਸ਼ੇਰਵਾਨੀ, ਆਸਿਫ ਖਾਨ, ਟਵਿੱਟਰ ਇੰਡੀਆ ਅਤੇ ਟਵਿੱਟਰ ਇੰਡੀਆ ਦੇ ਮੁਖੀ ਮਨੀਸ਼ ਮਹੇਸ਼ਵਰ ਦੇ ਨਾਮ ਵੀ ਇਸ ਸ਼ਿਕਾਇਤ ਵਿਚ ਸ਼ਾਮਲ ਹਨ। ਇਨ੍ਹਾਂ ਲੋਕਾਂ 'ਤੇ ਮਾਮਲੇ' 'ਚ ਭੜਕਾਉ ਟਵੀਟ ਕਰਨ ਦਾ ਦੋਸ਼ ਲਗਾ ਹੈ। ਵਕੀਲ ਅਮਿਤ ਆਚਾਰੀਆ ਨੇ ਦਿੱਲੀ ਦੇ ਤਿਲਕ ਮਾਰਗ ਥਾਣੇ ਵਿਚ ਸਾਰਿਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।Police complaint against Swara BhaskarRead more : ਮਾਨਸੂਨ ਨੇ ਕੀਤਾ ਜਨ-ਜੀਵਨ ਬੇਹਾਲ, ਪਾਣੀ ਪਾਣੀ ਹੋਇਆ ਸ਼ਹਿਰ

ਹਾਲਾਂਕਿ ਅਜੇ FIR ਦਰਜ ਨਹੀਂ ਕੀਤੀ ਗਈ ਪਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਵੀ ਇਸ ਮਾਮਲੇ 'ਚ ਕਈ ਪੱਤਰਕਾਰਾਂ ਅਤੇ ਨੇਤਾਵਾਂ ਖਿਲਾਫ਼ ਸ਼ਿਕਾਇਤ ਦਰਜ ਹੋ ਚੁਕੀ ਹੈ। ਪੁਲਿਸ ਨੇ ਪੱਤਰਕਾਰ ਰਾਣਾ ਅਯੂਬ, ਸਬਾ ਨਕਵੀ, ਸ਼ਮਾ ਮੁਹੰਮਦ, ਮਸਕੂਰ ਉਸਮਾਨੀ ਅਤੇ ਕਾਂਗਰਸ ਨੇਤਾ ਸਲਮਾਨ ਨਿਜ਼ਾਮੀ ਸਮੇਤ ਹੋਰਾਂ ਖਿਲਾਫ਼ ਗੁੰਮਰਾਹਕੁੰਨ ਪੋਸਟ ਕਰਨ ਦੇ ਇਲਜ਼ਾਮ 'ਚ ਕੇਸ ਦਰਜ ਕੀਤਾ ਹੈ।TweetRead More : ਧਾਰਮਿਕ ਪ੍ਰੀਖਿਆ ਦਾ ਮੰਤਵ ਨੌਜੁਆਨੀ ਨੂੰ ਸਿੱਖ ਰਹਿਣੀ ਵਿਚ ਪ੍ਰਪੱਕ ਕਰਨਾ- ਬੀਬੀ ਜਗੀਰ ਕੌਰ

ਦਰਜ ਕੀਤੀ ਗਈ FIR ਮੁਤਾਬਕ, ਇਨ੍ਹਾਂ ਲੋਕਾਂ ਨੇ ਪੂਰੀ ਜਾਣਕਾਰੀ ਤੋਂ ਬਿਨਾਂ ਬਹੁਤ ਸਾਰੇ ਟਵੀਟ ਕੀਤੇ ਹਨ, ਜਿਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਰਿਟਵੀਟ ਕੀਤਾ। ਇਸ ਦੇ ਨਾਲ ਹੀ ਟਵਿੱਟਰ ਵੀ ਇਸ ਮਾਮਲੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਹੈ। ਹਾਲ ਹੀ ਵਿੱਚ, ਟਵੀਟਾਂ ਦੀ ਇੱਕ ਲੜੀ 'ਚ, ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਜੋ ਕੁਝ ਵੀ ਹੋਇਆ ਉਹ ਫਰਜ਼ੀ ਖਬਰਾਂ ਵਿਰੁੱਧ ਲੜਾਈ ਵਿੱਚ ਟਵਿੱਟਰ ਦੇ ਮਨਮਾਨੀ ਰੁੱਖ ਨੂੰ ਦਰਸਾਉਂਦਾ ਹੈ।

Ghaziabad assault Case Fresg Complaint against Swara Bhaskar Twitter India  head others over Ghaziabad assault video - गाजियाबाद में बुजुर्ग से पिटाई  का मामला: स्वरा भास्कर और ट्विटर के इंडिया ...

ਦੱਸ ਦੇਈਏ ਕਿ ਗਾਜ਼ੀਆਬਾਦ ਵਿਚ ਇਕ ਬਜ਼ੁਰਗ ਵਿਅਕਤੀ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤ ਦਾ ਦਾਅਵਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਕੁੱਟਿਆ, ਉਨ੍ਹਾਂ ਨੇ ਉਸ ਨੂੰ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਾਉਣ ਲਈ ਕਿਹਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਫਿਰਕਾਪ੍ਰਸਤੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸੂਫੀ ਅਬਦੁੱਲ ਸਮਦ ਨੂੰ ਕੁੱਟਣ ਵਾਲਿਆਂ ਵਿੱਚ ਕੁਝ ਛੇ ਹਿੰਦੂ ਅਤੇ ਮੁਸਲਮਾਨ ਸ਼ਾਮਲ ਸਨ ਅਤੇ ਸਾਰੇ ਉਸ ਦੁਆਰਾ ਵੇਚੇ ਗਏ ਤਵੀਤ ਤੋਂ ਖੁਸ਼ ਨਹੀਂ ਸਨ।

Related Post