ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਫਸੀ ਵਿਵਾਦਾਂ 'ਚ ਜਾਣੋ ਕਿਉਂ ਹੋਈ ਐਫ ਆਈ ਆਰ ਦਰਜ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਇਕ ਮੁਸਲਮਾਨ ਬਜ਼ੁਰਗ ਦੀ ਦਾੜ੍ਹੀ ਕੱਟਣ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦੇ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਸਵਰਾ ਤੋਂ ਇਲਾਵਾ ਅਰਫਾ ਖਾਨੁਮ ਸ਼ੇਰਵਾਨੀ, ਆਸਿਫ ਖਾਨ, ਟਵਿੱਟਰ ਇੰਡੀਆ ਅਤੇ ਟਵਿੱਟਰ ਇੰਡੀਆ ਦੇ ਮੁਖੀ ਮਨੀਸ਼ ਮਹੇਸ਼ਵਰ ਦੇ ਨਾਮ ਵੀ ਇਸ ਸ਼ਿਕਾਇਤ ਵਿਚ ਸ਼ਾਮਲ ਹਨ। ਇਨ੍ਹਾਂ ਲੋਕਾਂ 'ਤੇ ਮਾਮਲੇ' 'ਚ ਭੜਕਾਉ ਟਵੀਟ ਕਰਨ ਦਾ ਦੋਸ਼ ਲਗਾ ਹੈ। ਵਕੀਲ ਅਮਿਤ ਆਚਾਰੀਆ ਨੇ ਦਿੱਲੀ ਦੇ ਤਿਲਕ ਮਾਰਗ ਥਾਣੇ ਵਿਚ ਸਾਰਿਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।Read more : ਮਾਨਸੂਨ ਨੇ ਕੀਤਾ ਜਨ-ਜੀਵਨ ਬੇਹਾਲ, ਪਾਣੀ ਪਾਣੀ ਹੋਇਆ ਸ਼ਹਿਰ ਹਾਲਾਂਕਿ ਅਜੇ FIR ਦਰਜ ਨਹੀਂ ਕੀਤੀ ਗਈ ਪਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਵੀ ਇਸ ਮਾਮਲੇ 'ਚ ਕਈ ਪੱਤਰਕਾਰਾਂ ਅਤੇ ਨੇਤਾਵਾਂ ਖਿਲਾਫ਼ ਸ਼ਿਕਾਇਤ ਦਰਜ ਹੋ ਚੁਕੀ ਹੈ। ਪੁਲਿਸ ਨੇ ਪੱਤਰਕਾਰ ਰਾਣਾ ਅਯੂਬ, ਸਬਾ ਨਕਵੀ, ਸ਼ਮਾ ਮੁਹੰਮਦ, ਮਸਕੂਰ ਉਸਮਾਨੀ ਅਤੇ ਕਾਂਗਰਸ ਨੇਤਾ ਸਲਮਾਨ ਨਿਜ਼ਾਮੀ ਸਮੇਤ ਹੋਰਾਂ ਖਿਲਾਫ਼ ਗੁੰਮਰਾਹਕੁੰਨ ਪੋਸਟ ਕਰਨ ਦੇ ਇਲਜ਼ਾਮ 'ਚ ਕੇਸ ਦਰਜ ਕੀਤਾ ਹੈ।Read More : ਧਾਰਮਿਕ ਪ੍ਰੀਖਿਆ ਦਾ ਮੰਤਵ ਨੌਜੁਆਨੀ ਨੂੰ ਸਿੱਖ ਰਹਿਣੀ ਵਿਚ ਪ੍ਰਪੱਕ ਕਰਨਾ- ਬੀਬੀ ਜਗੀਰ ਕੌਰ