ਸ੍ਰੀ ਮੁਕਤਸਰ ਸਾਹਿਬ ਵਿਖੇ ਝੁਗੀਆਂ ਨੂੰ ਲੱਗੀ ਅੱਗ, 8 ਝੁਗੀਆਂ ਸੜ ਕੇ ਸੁਆਹ

By  Jagroop Kaur April 30th 2021 05:06 PM

ਇਕ ਪਾਸੇ ਲੋਕ ਕੋਰੋਨਾ ਨਾਲ ਮਰ ਰਹੇ ਹਨ ਉਤੋਂ ਕੁਦਰਤੀ ਆਪਦਾਵਾਂ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੀਆਂ ਹਨ , ਜਿਥੇ ਗਰੀਬਾਂ ਦੇ ਰਹਿਣ ਵਾਲੇ ਬਸੇਰੇ ਝੂਗੀਆਂ ਸਦ ਰਹੀਆਂ ਹਨ , ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਰੇਲਵੇ ਲਾਈਨਾਂ ਨੇੜੇ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀਆਂ ਝੁੱਗੀਆਂ-ਝੌਪੜੀਆਂ ’ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਤਿੰਨ ਸਿਲੰਡਰ ਵੀ ਅੱਗ ਦੀ ਚਪੇਟ ’ਚ ਆ ਕੇ ਫੱਟ ਗਏ|

READ MORE :ਕੋਰੋਨਾ ਪੀੜਤ ਸ਼ੂਟਰ ਦਾਦੀ ਚੰਦਰੋ ਤੋਮਰ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ

ਜਿਸ ਨਾਲ ਅੱਗ ਹੋਰ ਭੜਕ ਗਈ ਅਤੇ ਸਾਰੀਆਂ ਝੁੱਗੀਆਂ ਨੂੰ ਹੀ ਆਪਣੀਆਂ ਲਪਟਾਂ ’ਚ ਲੈ ਲਿਆ। ਇੱਥੇ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਕਿਉਂਕਿ ਅੱਗ ਲਗਣ ਸਮੇਂ ਪ੍ਰਵਾਸੀ ਮਜਦੂਰ ਪਰਿਵਾਰ ਦੇ ਲੋਕ ਖੇਤਾਂ ’ਚ ਕੰਮ ’ਚ ਰੁੱਝੇ ਹੋਏ ਸਨ ਅਤੇ ਪਰਿਵਾਰ ਦੇ ਬੱਚੇ ਖ਼ੇਤਾਂ ’ਚ ਖੇਡ ਰਹੇ ਸਨ। ਮੌਕੇ ’ਤੇ ਪਹੁੰਚੀਆਂ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਦੇ ਫਾਇਰ ਕਰਮਚਾਰੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਉਧਰ ਮੌਕੇ ’ਤੇ ਪਰਿਵਾਰਕ ਮੈਂਬਰਾਂ ਦਾ ਹਾਲ ਰੋ-ਰੋ ਕੇ ਬੁਰਾ ਹੋ ਗਿਆ ਸੀ।

Read More  :ਕੋਰੋਨਾ ਕਹਿਰ, ਪੱਤਰਕਾਰ Rohit Sardana ਦੀ ਮੌਤ, ਮੀਡੀਆ ‘ਚ ਸੋਗ ਦੀ ਲਹਿਰ

ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਚਾਨਕ ਸਵੇਰੇ 11 ਵਜੇ ਝੁੱਗੀਆਂ ’ਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਣ ਸਪੱਸ਼ਟ ਨਹੀਂ ਹੋ ਸਕਿਆ। ਅੱਗ ਦੀ ਲਪੇਟ ’ਚ ਤਿੰਨ ਸਿਲੰਡਰ ਵੀ ਆ ਗਏ, ਜਿਸ ਨਾਲ ਹਾਦਸਾ ਹੋਰ ਵੱਡਾ ਰੂਪ ਧਾਰਨ ਕਰ ਗਿਆ। ਸਭ ਕੁੱਝ ਹੀ ਸੜ ਕੇ ਸਵਾਹ ਹੋ ਗਿਆ ਅਤੇ 8 ਝੁੱਗੀਆਂ ਸੜਨ ਕਰਕੇ ਉਹ ਲੋਕ ਬੇਘਰ ਹੋ ਗਏ ਹਨ। ਇਸ ਮੌਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਥੇ ਗਨੀਮਤ ਇਹ ਵੀ ਰਹੀ ਕਿ ਲੋਕਾਂ ਦੇ ਜਾਣੀ ਨੁਕਸਾਨ ਤੋਂ ਬਚਾ ਰਿਹਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਵੀ ਕੀਤੀ।

Related Post