ਮਰੀਜ਼ ਨੂੰ ਲੈ ਕੇ ਜਾ ਰਹੀ ਐਬੂਲੈਂਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

By  Ravinder Singh February 22nd 2022 12:44 PM

ਚੰਡੀਗੜ੍ਹ : ਦੇਰ ਰਾਤ ਨਵਾਂ ਸ਼ਹਿਰ ਚੰਡੀਗੜ੍ਹ ਮਾਰਗ ਉਤੇ ਬਲਾਚੌਰ ਦੇ ਪਿੰਡ ਲੋਹਟ ਨਜ਼ਦੀਕ ਇਕ ਐਬੂਲੈਂਸ ਪੀਬੀ 07 ਬੀਯੂ-4823 ਜੋ ਕਿ ਇਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਮਰੀਜ਼ ਨੂੰ ਲੈਣ ਗਈ ਸੀ। ਇਸ ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ। ਮਰੀਜ਼ ਨੂੰ ਲੈ ਕੇ ਜਾ ਰਹੀ ਐਬੂਲੈਂਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅਜਦੋਂ ਐਬੂਲੈਂਸ ਡਰਵਾਈਵਰ ਵੱਲੋਂ ਜ਼ਖ਼ਮੀ ਮਰੀਜ਼ ਨੂੰ ਐਬੂਲੈਂਸ ਵਿਚ ਪਾਇਆ ਜਾ ਰਿਹਾ ਸੀ ਕਿ ਇਸ ਵਿਚਕਾਰ ਐਬੂਲੈਂਸ ਦੀ ਅਗਲੀ ਸਾਈਡ ਤੋਂ ਧੂੰਆਂ ਨਿਕਲਣ ਲੱਗ ਪਿਆ ਅਤੇ ਦੇਖਦੇ-ਦੇਖਦੇ ਹੀ ਅੱਗ ਦੇ ਭਾਂਬੜ ਨਿਕਲਣ ਲੱਗ ਪਏ। ਇਸ ਦੌਰਾਨ ਡਰਾਈਵਰ ਨੇ ਜ਼ਖ਼ਮੀ ਮਰੀਜ਼ ਨੂੰ ਚੌਕਸੀ ਨਾਲ ਐਬੂਲੈਂਸ ਵਿਚੋਂ ਬਾਹਰ ਕੱਢ ਲਿਆ। ਮਰੀਜ਼ ਦੇ ਪਰਿਵਾਰ ਮੈਂਬਰਾਂ ਨੇ ਡਰਾਈਵਰ ਦਾ ਧੰਨਵਾਦ ਕੀਤਾ ਜਿਸ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਮਰੀਜ਼ ਨੂੰ ਲੈ ਕੇ ਜਾ ਰਹੀ ਐਬੂਲੈਂਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਪਰ ਫਾਇਰ ਬ੍ਰਿਗੇਡ ਦੇ ਆਉਣ ਤਕ ਐਬੂਲੈਂਸ ਸੜ ਕੇ ਸੁਆਹ ਹੋ ਚੁੱਕੀ ਸੀ। ਖੁਸ਼ਕਿਸਮਤੀ ਨਾਲ ਡਰਾਈਵਰ ਅਤੇ ਮਰੀਜ਼ ਦੋਵੇਂ ਸੁਰੱਖਿਅਤ ਬਾਹਰ ਆ ਗਏ। ਮਰੀਜ਼ ਨੂੰ ਲੈ ਕੇ ਜਾ ਰਹੀ ਐਬੂਲੈਂਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅਡਰਵਾਈਰ ਨੇ ਜ਼ਖ਼ਮੀ ਮਰੀਜ਼ ਨੂੰ ਨਜ਼ਦੀਕ ਦੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਐਬੂਲੈਂਸ ਸੜ ਕੇ ਸੁਆਹ ਹੋ ਗਈ ਹੈ। ਐਬੂਲੈਂਸ ਨੂੰ ਅੱਗ ਲੱਗਣ ਦੇ ਕਾਰਨਾਂ ਦੇ ਅਜੇ ਤਕ ਪਤਾ ਨਹੀਂ ਲੱਗ ਸਕਿਆ। ਇਹ ਵੀ ਪੜ੍ਹੋ :ਵੋਟ ਪਾਉਣ ਬਦਲੇ ਵੰਡੇ ਜਾ ਰਹੇ ਸਨ ਪੈਸੇ, ਦੋ ਥਾਈਂ ਪਿਆ ਰੋਲਾ

Related Post