ਫ਼ਿਰੋਜ਼ਪੁਰ ਪੁਲਿਸ ਨੇ 3 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਸਮੇਤ ਮੈਡੀਕਲ ਸਟੋਰ ਮਾਲਕ ਕੀਤਾ ਕਾਬੂ

By  Shanker Badra May 3rd 2018 09:54 PM

ਫ਼ਿਰੋਜ਼ਪੁਰ ਪੁਲਿਸ ਨੇ 3 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਸਮੇਤ ਮੈਡੀਕਲ ਸਟੋਰ ਮਾਲਕ ਕੀਤਾ ਕਾਬੂ:ਪੰਜਾਬ ਦੇ ਅੰਦਰ ਨਸ਼ੇ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।Firozpur police 3 Lakh Drug Tablets Including Medical Store Owner Arrestedਹੁਣ ਤੱਕ ਬਹੁਤ ਸਾਰੇ ਲੋਕ ਨਸ਼ੇ ਦਾ ਧੰਦਾ ਕਰਦੇ ਫੜੇ ਜਾ ਚੁਕੇ ਹਨ ਪਰ ਇਸ ਦੇ ਬਾਵਜੂਦ ਵੀ ਨਸ਼ੇ ਦਾ ਵਪਾਰ ਪੰਜਾਬ ਦੇ ਅੰਦਰ ਜਾਰੀ ਹੈ।ਪੰਜਾਬ 'ਚ ਮੈਡੀਕਲ ਸਟੋਰ ਦੇ ਨਾਮ ਹੇਠ ਵੀ ਨਸ਼ੀਲੀਆਂ ਗੋਲੀਆਂ ਦੀ ਵੱਡੇ ਪੱਧਰ 'ਤੇ ਸਮਗਲਿੰਗ ਕੀਤੀ ਜਾ ਰਹੀ ਹੈ।Firozpur police 3 Lakh Drug Tablets Including Medical Store Owner Arrestedਜਿਸ 'ਤੇ ਸ਼ਿਕੰਜਾ ਕੱਸਦੇ ਹੋਏ ਫਿਰੋਜ਼ਪੁਰ ਦੀ ਪੁਲਿਸ ਵਲੋਂ ਅੱਜ ਇੱਕ ਮੈਡੀਕਲ ਸਟੋਰ 'ਤੇ ਛਾਪਾ ਮਾਰਿਆ ਹੈ।Firozpur police 3 Lakh Drug Tablets Including Medical Store Owner Arrestedਉਸ ਮੈਡੀਕਲ ਸਟੋਰ ਤੋਂ 3 ਲੱਖ 96 ਹਜ਼ਾਰ ਦੀ ਤਾਦਾਦ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਫਿਰੋਜ਼ਪੁਰ ਦੀ ਪੁਲਿਸ ਨੇ ਮੈਡੀਕਲ ਸਟੋਰ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews

Related Post