PM ਮੋਦੀ ਨੇ 6 ਸਾਲਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਗਲਤੀਆਂ ਨੂੰ ਸੁਧਾਰਿਆ,  ਆਤਮ-ਨਿਰਭਰ ਭਾਰਤ ਦੀ ਰੱਖੀ ਨੀਂਹ : ਗ੍ਰਹਿ ਮੰਤਰੀ

By  Shanker Badra May 30th 2020 01:04 PM

PM ਮੋਦੀ ਨੇ 6 ਸਾਲਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਗਲਤੀਆਂ ਨੂੰ ਸੁਧਾਰਿਆ,  ਆਤਮ-ਨਿਰਭਰ ਭਾਰਤ ਦੀ ਰੱਖੀ ਨੀਂਹ : ਗ੍ਰਹਿ ਮੰਤਰੀ:ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਅਮਿਤ ਸ਼ਾਹ ਨੇ ਕੀਤੇ ਇੱਕ ਟਵੀਟ ਵਿੱਚ ਲਿਖਿਆ ਕਿ ਮੈਂ ਇਤਿਹਾਸਿਕ ਉਪਲੱਬਧੀਆਂ ਨਾਲ ਭਰੇ ਮੋਦੀ 2.0 ਦੇ ਇੱਕ ਸਾਲ ਦੀ ਸਫਲ ਪ੍ਰਾਪਤੀ ਲਈ ਦੇਸ਼ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ । ਮੈਂ ਦ੍ਰਿੜਤਾ ਨਾਲ ਮੰਨਦਾ ਹਾਂ ਕਿ ਤੁਹਾਡੀ ਦੂਰਦਰਸ਼ੀ ਅਤੇ ਫੈਸਲਾਕੁੰਨ ਲੀਡਰਸ਼ਿਪ ਹੇਠ ਭਾਰਤ ਇਸ ਤਰ੍ਹਾਂ ਹੀ ਪ੍ਰਗਤੀਸ਼ੀਲ ਰਹੇਗਾ।

ਅਮਿਤ ਸ਼ਾਹ ਨੇ ਇੱਕ ਹੋਰ ਟਵੀਟ ਵਿੱਚ ਕਿਹਾ, 'ਮੋਦੀ ਜੀ ਨੇ ਇਨ੍ਹਾਂ 6 ਸਾਲਾਂ ਦੇ ਕਾਰਜਕਾਲ ਦੌਰਾਨ ਨਾ ਸਿਰਫ ਕਈ ਇਤਿਹਾਸਕ ਗਲਤੀਆਂ ਨੂੰ ਸੁਧਾਰਿਆ ਹੈ, ਬਲਕਿ 6 ਦਹਾਕਿਆਂ ਦੇ ਪਾੜੇ ਨੂੰ ਪਾਰ ਕਰਦਿਆਂ ਵਿਕਾਸ ਦੇ ਰਾਹ 'ਤੇ ਸਵੈ-ਨਿਰਭਰ ਭਾਰਤ ਦੀ ਨੀਂਹ ਰੱਖੀ ਹੈ। ਇਹ 6 ਸਾਲ ਦਾ ਕਾਰਜਕਾਲ 'ਗ਼ਰੀਬ ਕਲਿਆਣਾ ਤੇ ਰਿਫਾਰਮ' ਦੇ ਬਰਾਬਰ ਤਾਲਮੇਲ ਦੀ ਇਕ ਅਨੋਖੀ ਮਿਸਾਲ ਹੈ।'

ਉਨ੍ਹਾਂ ਕਿਹਾ, 'ਇਮਾਨਦਾਰ ਲੀਡਰਸ਼ਿਪ ਅਤੇ ਅਣਥੱਕ ਮਿਹਨਤ ਦਾ ਪ੍ਰਤੀਬਿੰਬ ਪ੍ਰਧਾਨ ਮੰਤਰੀ ਮੋਦੀ 'ਤੇ ਭਾਰਤ ਦੇ ਲੋਕਾਂ ਦੀ ਅਟੁੱਟ ਵਿਸ਼ਵਾਸ ਹੈ । ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਦੀ ਜਨਤਾ ਦਾ ਵਿਸ਼ਵਾਸ ਵਿਸ਼ਵ ਵਿੱਚ ਘੱਟ ਹੀ ਵੇਖਣ ਨੂੰ ਮਿਲਦਾ ਹੈ । ਮੈਂ ਮੋਦੀ ਸਰਕਾਰ ਨੂੰ ਚੁਣ ਕੇ ਇਨ੍ਹਾਂ ਪ੍ਰਾਪਤੀਆਂ ਦਾ ਸਹਿ-ਭਾਗੀਦਾਰ ਬਣੀ ਭਾਰਤ ਦੀ ਜਨਤਾ ਨੂੰ ਸਲਾਮ ਕਰਦਾ ਹਾਂ ।

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਭਾਜਪਾ ਵਰਕਰਾਂ ਦਾ ਵੀ ਸਮਰਥਨ ਦੇਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, 'ਅੱਜ ਇਸ ਇਤਿਹਾਸਕ ਮੌਕੇ 'ਤੇ ਮੈਂ ਬੀਤੇ 6 ਸਾਲਾਂ ਤੋਂ ਮੋਦੀ ਸਰਕਾਰ ਦਾ ਸੰਦੇਸ਼ਵਾਹਕ ਬਣ ਕੇ ਸਰਕਾਰ ਦੀਆਂ ਉਪਲਬਧੀਆਂ ਤੇ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਘਰ-ਘਰ ਤਕ ਪਹੁੰਚਾਉਣ ਵਾਲੇ ਭਾਜਪਾ ਦੇ ਕਰੋੜਾਂ ਵਰਕਰਾਂ ਦਾ ਉਨ੍ਹਾਂ ਦੀ ਅਣਥਕ ਮਿਹਨਤ ਤੇ ਸੰਗਠਨ ਸਮਰਪਣ ਲਈ ਦਿਲੋਂ ਧੰਨਵਾਦ ਕਰਦਾ ਹਾਂ।

-PTCNews

Related Post