ਬਠਿੰਡਾ ਦੇ ਰੋਜ਼ਗਾਰਡਨ ’ਚ ਪਹਿਲੀ ਵਾਰ ਕਰਵਾਇਆ ਗਿਆ ਫਲਾਵਰ ਫੈਸਟੀਵਲ
ਮੁਨੀਸ਼ ਗਰਗ (ਬਠਿੰਡਾ, 12 ਫਰਵਰੀ): ਸ਼ਹਿਰ ਦੇ ਟ੍ਰੀ ਲਵਰ ਸੋਸਾਇਟੀ ਅਤੇ ਬਠਿੰਡਾ ਨਗਰ ਨਿਗਮ ਵੱਲੋਂ ਬਠਿੰਡਾ ਵਿੱਚ ਪਹਿਲੀ ਵਾਰ ਫਲਾਵਰ ਫੈਸਟੀਵਲ ਦਾ ਆਯੋਜਨ ਰੋਜ ਗਾਰਡਨ ਬਠਿੰਡਾ ਵਿਖੇ ਕੀਤਾ ਗਿਆ। ਬਠਿੰਡਾ ਵਿੱਚ ਪਹਿਲੇ ਫਲਾਵਰ ਸ਼ੋਅ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਮੁਕਾਬਲੇ ਵਿੱਚ ਤਿੰਨ ਵਰਗਾਂ ਵਿੱਚ 42 ਇਨਾਮ ਰੱਖੇ ਗਏ ਸੀ। ਇਸੇ ਤਰ੍ਹਾਂ ਵਿਸ਼ੇਸ਼ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ 30 ਸੈਕਿੰਡ ਵਿੱਚ ਵੱਧ ਤੋਂ ਵੱਧ ਫੁੱਲਾਂ ਦੇ ਮੁਕਾਬਲੇ, ਕਵਿਤਾ ਅਤੇ ਗੀਤ ਮੁਕਾਬਲੇ ਅਤੇ ਵਧੀਆ ਫੁੱਲ ਡਰੈੱਸ ਮੁਕਾਬਲੇ ਮਹੱਤਵਪੂਰਨ ਹੋਣਗੇ, ਬੱਚਿਆਂ ਲਈ ਪੋਟ ਪੇਂਟਿੰਗ ਅਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ।
ਇਸ ਤੋਂ ਇਲਾਵਾ ਕਲਾਸ ਏ ਵਿੱਚ ਡੌਗ ਫਲਾਵਰ, ਗੁਲਨਾਰ, ਗੁਲਸ਼ਰਫੀ, ਕਿਨੇਰੀਆ, ਆਈਸ ਫਲਾਵਰ, ਡੋਹਲੀਆ, ਡਾਂਥਸ, ਮੈਰੀ ਗੋਲਡ, ਪਿਟੋਨੀਆ, ਸਲਵੀਆ, ਵਰਵੀਨਾ, ਵੈਨਫਲਾਵਰ ਅਤੇ ਹੋਰ ਫੁੱਲਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਫਾਲਤੂ ਪਦਾਰਥਾਂ ਤੋਂ ਫੁੱਲਾਂ ਦੇ ਬਰਤਨ ਤਿਆਰ ਕੀਤੇ ਗਏ। ਫਲਾਵਰ ਫੈਸਟੀਵਲ ’ਚ ਫਾਲਤੂ ਚੀਜ਼ਾਂ ਨਾਲ ਬਣੇ ਹੋਏ ਗਮਲੇ ਅਤੇ ਫਲਾਵਰ ਪੋਟ ਲੋਕਾਂ ਨੂੰ ਕਾਫੀ ਪਸੰਦ ਆਏ।
ਇਹ ਵੀ ਪੜ੍ਹੋ: ਪੰਜਾਬ ਦੇ ਰੇਲ ਵਿਕਾਸ ਲਈ 29 ਸਟੇਸ਼ਨਾਂ ਦਾ ਵਿਸ਼ਵ ਪੱਧਰੀ ਆਧੁਨੀਕੀਕਰਨ ਕੀਤਾ ਜਾਵੇਗਾ: ਸੋਮ ਪ੍ਰਕਾਸ਼
- PTC NEWS