ਇਸ ਖ਼ਾਸ ਵਜ੍ਹਾ ਕਰਕੇ ਸ੍ਰੀ ਦਰਬਾਰ ਸਾਹਿਬ ਅਰਦਾਸ ਕਰਨ ਪਹੁੰਚੇ ਤਰਸੇਮ ਜੱਸੜ

By  Jasmeet Singh April 1st 2022 08:55 PM

ਅੰਮ੍ਰਿਤਸਰ, 1 ਅਪ੍ਰੈਲ 2022: ਆਪਣੀ ਨਵੀਂ ਫਿਲਮ 'ਗਲਵੱਕੜੀ' (Galwakdi) ਦੀ ਰਿਲੀਜ਼ ਤੋਂ ਪਹਿਲਾਂ ਮਸ਼ਹੂਰ ਅਭਿਨੇਤਾ ਤਰਸੇਮ ਸਿੰਘ ਜੱਸੜ (Tarsem Jassar) ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਘਰੋਂ ਅਸ਼ੀਰਵਾਦ ਲੈਣ ਪਹੁੰਚਣ ਸਨ। ਅੱਜ ਪੂਰੀ ਫਿਲਮ ਦੀ ਸਟਾਰ ਕਾਸਟ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ, ਜਿਥੇ ਉਹਨਾ ਵਲੋਂ ਫਿਲਮ ਦੀ ਕਾਮਯਾਬੀ ਲਈ ਅਰਦਾਸ ਵੀ ਕੀਤੀ ਗਈ। ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਵਿਖੇ ਮੈਟਰੋ ਸਟੇਸ਼ਨ 'ਤੇ ਸਿੱਖ ਨੌਜਵਾਨ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖ਼ਤ ਨਿੰਦਾ ਇਸ ਮੌਕੇ ਗਲਬਾਤ ਕਰਦਿਆਂ ਫਿਲਮ ਦੇ ਨਾਇਕ ਤਰਸੇਮ ਜੱਸੜ (Tarsem Jassar) ਨੇ ਦਸਿਆ ਕਿ ਉਹ ਫਿਲਮ ਦੀ ਚੜ੍ਹਦੀਕਲਾ ਲੱਈ ਅਤੇ ਫਿਲਮ ਪੂਰੀ ਹੋਣ ਦੇ ਸ਼ੁਕਰਾਨੇ ਵਜੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਵਾਹਿਗੁਰੂ ਪੂਰੀ ਟੀਮ ਨੂੰ ਅਤੇ ਸਾਡੀ ਫਿਲਮ 'ਗਲਵੱਕੜੀ' (Galwakdi) ਨੂੰ ਚੜ੍ਹਦੀਕਲਾ ਬਖਸ਼ਣ। ਪੰਜਾਬੀ ਫ਼ਿਲਮਾਂ 'ਚ ਇੱਕ ਆਮ ਅਦਾਕਾਰ ਤੋਂ ਪੰਜਾਬ ਦੇ ਚਹੇਤੇ ਅਭਿਨੇਤਾ ਬਣ ਚੁੱਕੇ ਤਰਸੇਮ ਜੱਸੜ (Tarsem Jassar) ਨੇ ਦੱਸਿਆ ਕਿ 'ਗਲਵੱਕੜੀ' (Galwakdi) ਵੀ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਕ ਪਰਿਵਾਰਕ ਫਿਲਮ ਹੈ ਜਿਸਨੂੰ ਸਾਰੇ ਪਰਿਵਾਰ ਵਿਚ ਬੈਠ ਕੇ ਵੇਖਿਆ ਜਾ ਸਕਦਾ ਹੈ ਅਤੇ ਇਹ ਫਿਲਮ ਲੋਕਾਂ ਨੂੰ ਪਰਿਵਾਰਕ ਪਿਆਰ ਅਤੇ ਸਾਂਝ ਦੀ ਗਲਵੱਕੜੀ ਪਾਉਣ ਦਾ ਸੁਨੇਹਾ ਦਵੇਗੀ। ਫਿਲਮ ਵਿਚ ਜੱਸੜ (Tarsem Jassar) ਜਗਤੇਸ਼ਵਰ ਦਾ ਕਿਰਦਾਰ ਨਿਭਾ ਰਹੇ ਨੇ ਜੋ ਕਿ ਇੱਕ ਲਾਇਬ੍ਰੇਰੀਅਨ ਹੈ। ਉਹ ਇੱਕ ਓਬਸੇਸਿਵ ਕਮਪਲਸਿਵ ਪਰਸੋਨਾਲਿਟੀ ਡਿਸਆਰਡਰ ਤੋਂ ਝੂਝਦਾ ਹੈ ਜਿਸਨੂੰ ਉਸਦੇ ਆਲੇ ਦੁਆਲੇ ਦੇ ਲੋਕਾਂ ਨੇ ਸਵੀਕਾਰ ਕਰ ਲਿਆ ਹੁੰਦਾ ਹੈ। ਲੇਕਿਨ ਵਿਚਾਰਧਾਰਾਵਾਂ ਵਿੱਚ ਟਕਰਾਅ ਉਦੋਂ ਪੈਦਾ ਹੁੰਦਾ ਹੈ ਜਦੋਂ ਅੰਬਰਦੀਪ ਦਾ ਕਿਰਦਾਰ ਨਿਭਾ ਰਹੀ ਮਸ਼ਹੂਰ ਅਦਾਕਾਰਾ ਵਾਮੀਕ ਗੱਬੀ (Wamiqa Gabbi) ਐਂਟਰੀ ਮਾਰਦੀ ਹੈ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਫੂਡ ਡਿਲੀਵਰੀ ਵਾਲੇ ਨੇ ਚਾੜ੍ਹਿਆ ਕੁੜੀ ਦਾ ਕੁਟਾਪਾ, ਵਜ੍ਹਾ ਜਾਣ ਹੋ ਜਾਓਗੇ ਹੈਰਾਨ ਗਲਵੱਕੜੀ (Galwakdi) 8 ਅਪ੍ਰੈਲ, 2022 ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਸ਼ਰਨ ਆਰਟ ਦੁਆਰਾ ਨਿਰਦੇਸ਼ਤ ਹੈ ਅਤੇ ਇਸ ਵਿੱਚ ਤਰਸੇਮ ਸਿੰਘ ਜੱਸੜ, ਵਾਮਿਕਾ ਗੱਬੀ, ਬੀ.ਐਨ. ਸ਼ਰਮਾ ਅਤੇ ਨੂਰੀਨ ਖਾਨ ਮੁੱਖ ਕਿਰਦਾਰਾਂ ਵਿਚ ਹਨ। ਫਿਲਮ ਵਿਚ ਹੋਰ ਪ੍ਰਸਿੱਧ ਕਲਾਕਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਵੇਂ ਰੁਪਿੰਦਰ ਰੂਪੀ, ਸੁੱਖੀ ਚਾਹਲ, ਸੀਮਾ ਕੌਸ਼ਲ, ਪ੍ਰਕਾਸ਼ ਗਾਧੂ ਅਤੇ ਹਾਰਬੀ ਸੰਘਾ। -PTC News

Related Post