ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ , ਦੌਰਾ ਕੀਤਾ ਰੱਦ

By  Shanker Badra August 24th 2019 01:53 PM

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ , ਦੌਰਾ ਕੀਤਾ ਰੱਦ:ਨਵੀਂ ਦਿੱਲੀ : ਭਾਰਤ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸ਼ਨੀਵਾਰ ਦੁਪਹਿਰ 12 ਵੱਜ ਕੇ 7 ਮਿੰਟਾਂ 'ਤੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ਵਿੱਚ ਆਖ਼ਰੀ ਸਾਹ ਲਿਆ ਹੈ।ਉਹ 66 ਸਾਲਾਂ ਦੇ ਸਨ। [caption id="attachment_332183" align="aligncenter" width="300"]Former Finance Minister and BJP leader Arun Jaitley Death sad Amit Shah
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ , ਦੌਰਾ ਕੀਤਾ ਰੱਦ[/caption] ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁੱਖ ਪ੍ਰਗਟਾਇਆ ਹੈ। ਅਮਿਤ ਸ਼ਾਹ ਜੇਤਲੀ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਹੈਦਰਾਬਾਦ ਤੋਂ ਵਾਪਸ ਪਰਤ ਰਹੇ ਹਨ।ਉਨ੍ਹਾਂ ਟਵੀਟ ਜ਼ਰੀਏ ਦੁੱਖ ਜ਼ਾਹਿਰ ਕਰਦਿਆਂ ਲਿਖਿਆ ,ਅਰੁਣ ਜੇਤਲੀ ਦੇ ਦਿਹਾਂਤ ਤੋਂ ਮੈਂ ਬਹੁਤ ਦੁਖੀ ਹਾਂ, ਜੇਤਲੀ ਦਾ ਤੁਰ ਜਾਣਾ ਮੇਰੇ ਲਈ ਨਿੱਜੀ ਘਾਟਾ ਹੈ।ਉਸਦੇ ਰੂਪ ਵਿੱਚ ਮੈਂ ਨਾ ਸਿਰਫ ਸੰਗਠਨ ਦਾ ਇਕ ਸੀਨੀਅਰ ਨੇਤਾ ਗੁਆਇਆ ਬਲਕਿ ਪਰਿਵਾਰ ਦਾ ਐਸਾ ਇੱਕ ਮੈਂਬਰ ਵੀ ਗੁਆ ਲਿਆ ਹੈ, ਜਿਸਦਾ ਸਾਥ ਅਤੇ ਮਾਰਗ ਦਰਸ਼ਨ ਮੈਨੂੰ ਸਾਲਾਂ ਤੋਂ ਮਿਲ ਰਿਹਾ ਸੀ। [caption id="attachment_332182" align="aligncenter" width="300"]Former Finance Minister and BJP leader Arun Jaitley Death sad Amit Shah
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ , ਦੌਰਾ ਕੀਤਾ ਰੱਦ[/caption] ਦੱਸ ਦੇਈਏ ਕਿ ਅਰੁਣ ਜੇਟਲੀ 9 ਅਗਸਤ ਤੋਂ ਦਿੱਲੀ ਸਥਿਤ ਏਮਜ਼ 'ਚ ਜ਼ੇਰੇ ਇਲਾਜ ਸਨ ,ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਹੋਇਆ ਸੀ। 10 ਅਗਸਤ ਤੋਂ ਬਾਅਦ ਏਮਜ਼ ਨੇ ਜੇਤਲੀ ਬਾਰੇ ਕੋਈ ਡਾਕਟਰੀ ਬੁਲੇਟਿਨ ਜਾਰੀ ਨਹੀਂ ਕੀਤਾ ਹੈ। [caption id="attachment_332181" align="aligncenter" width="300"]Former Finance Minister and BJP leader Arun Jaitley Death sad Amit Shah ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ , ਦੌਰਾ ਕੀਤਾ ਰੱਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਦਾ ਏਮਜ਼ ਵਿਖੇ ਹੋਇਆ ਦਿਹਾਂਤ ਜ਼ਿਕਰਯੋਗ ਹੈ ਕਿ ਅਰੁਣ ਜੇਟਲੀ ਪਿਛਲੇ ਦੋ ਸਾਲਾਂ ਤੋਂ ਠੀਕ ਨਹੀਂ ਸਨ। ਉਨ੍ਹਾਂ ਨੇ ਆਪਣੀ ਖ਼ਰਾਬ ਸਿਹਤ ਦੇ ਚੱਲਦਿਆਂ ਹੀ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਸਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋਇਆ ਸੀ।ਜੇਤਲੀ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਅਤੇ ਬੇਚੈਨੀ ਤੋਂ ਬਾਅਦ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। -PTCNews

Related Post