ਸਾਬਕਾ ਕੇਂਦਰੀ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ ਜਗਮੋਹਨ ਦਾ ਹੋਇਆ ਦੇਹਾਂਤ   

By  Shanker Badra May 4th 2021 02:20 PM

ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ ਜਗਨਮੋਹਨ (93) ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਜਗਮੋਹਨ ਲੋਕ ਸਭਾ ਵਿੱਚ ਵੀ ਚੁਣੇ ਗਏ ਸਨ। ਜਗਮੋਹਨ ਨੇ ਦੋ ਵਾਰ ਜੰਮੂ-ਕਸ਼ਮੀਰ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ। ਉਹ 1984 ਤੋਂ 1989 ਅਤੇ 1990 'ਚ ਜਨਵਰੀ ਤੋਂ ਮਈ ਤੱਕ ਇਸ ਅਹੁਦੇ 'ਤੇ ਰਹੇ ਸੀ।

Former J-K Governor Jagmohan passes away, PM Modi expresses grief ਸਾਬਕਾ ਕੇਂਦਰੀ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਰਾਜਪਾਲਰਹੇ ਜਗਮੋਹਨ ਦਾ ਹੋਇਆ ਦੇਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦਿੱਗਜ ਲੋਕਾਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਨੇ ਟਵੀਟ ਕੀਤਾ,''ਜਗਨਮੋਹਨ ਜੀ ਦਾ ਦਿਹਾਂਤ ਸਾਡੇ ਰਾਸ਼ਟਰ ਲਈ ਇਕ ਬਹੁਤ ਵੱਡਾ ਨੁਕਸਾਨ ਹੈ। ਉਹ ਇਕ ਕੁਸ਼ਲ ਪ੍ਰਸ਼ਾਸਕ ਅਤੇ ਪ੍ਰਮੁੱਖ ਵਿਦਵਾਨ ਸਨ। ਉਨ੍ਹਾਂ ਨੇ ਦੇਸ਼ ਦੀ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ। ਪਰਿਵਾਰ ਦੇ ਮੈਂਬਰਾਂ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਹਮਦਰਦੀ ਹੈ।''

Former J-K Governor Jagmohan passes away, PM Modi expresses grief ਸਾਬਕਾ ਕੇਂਦਰੀ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਰਾਜਪਾਲਰਹੇ ਜਗਮੋਹਨ ਦਾ ਹੋਇਆ ਦੇਹਾਂਤ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਜਤਾਇਆ ਅਤੇ ਕਿਹਾ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਦੇ ਰੂਪ 'ਚ ਉਨ੍ਹਾਂ ਦੇ ਕਾਰਜਕਾਲ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੂੰ ਸਖ਼ਤ ਅਤੇ ਕੁਸ਼ਲ ਪ੍ਰਸ਼ਾਸਕ ਦੇ ਰੂਪ 'ਚ ਦੇਖਿਆ ਜਾਂਦਾ ਸੀ। ਉਨ੍ਹਾਂ ਨੇ ਦਿੱਲੀ ਦੇ ਉੱਪ ਰਾਜਪਾਲ ਦੇ ਰੂਪ ' ਚ ਵੀ ਕੰਮ ਕੀਤਾ। ਸਾਲ 1984 'ਚ ਉਨ੍ਹਾਂ ਨੂੰ ਜੰਮੂ ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।

Former J-K Governor Jagmohan passes away, PM Modi expresses grief ਸਾਬਕਾ ਕੇਂਦਰੀ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਰਾਜਪਾਲਰਹੇ ਜਗਮੋਹਨ ਦਾ ਹੋਇਆ ਦੇਹਾਂਤ

ਰਾਜਪਾਲ ਹੁੰਦਿਆਂ ਜਗਮੋਹਨ ਨੇ ਘਾਟੀ ਵਿੱਚ ਕਈ ਸਖਤ ਫੈਸਲੇ ਲਏ ਅਤੇ ਅੱਤਵਾਦੀਆਂ ਵਿਰੁੱਧ ਇੱਕ ਅਪ੍ਰੇਸ਼ਨ ਰਣਨੀਤੀ ਵੀ ਬਣਾਈ। ਕਸ਼ਮੀਰੀ ਪੰਡਤਾਂ 'ਤੇ ਵੀ ਅੱਤਿਆਚਾਰ ਰੋਕਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਨ੍ਹਾਂ ਨੂੰ ਸਥਾਨਕ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। 2004 ਵਿੱਚ ਅਰੁਣ ਸ਼ੌਰੀ ਨੇ ਕਿਹਾ, 'ਇਹ ਜਗਮੋਹਨ ਹੀ ਰਹੇ, ਜਿਸ ਨੇ ਭਾਰਤ ਲਈ ਘਾਟੀ ਨੂੰ ਬਚਾਇਆ।

-PTCNews

Related Post