ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਹੋਈ ਸ਼ੁਰੂ

By  Shanker Badra August 17th 2018 02:29 PM -- Updated: August 17th 2018 02:36 PM

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਹੋਈ ਸ਼ੁਰੂ:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਭਾਜਪਾ ਦੇ ਮੁੱਖ ਦਫ਼ਤਰ ਤੋਂ ਸਮ੍ਰਿਤੀ ਸਥਲ ਲਈ ਸ਼ੁਰੂ ਹੋ ਗਈ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾ ਵਾਜਪਾਈ ਦੀ ਮ੍ਰਿਤਕ ਦੇਹ ਨੂੰ ਬੀਜੇਪੀ ਦੇ ਹੈਡਕੁਆਰਟਰ ਰੱਖਿਆ ਗਿਆ ਸੀ।ਇਸ ਦੌਰਾਨ ਅਟਲ ਦੇ ਅੰਤਿਮ ਦਰਸ਼ਨ ਕਰਨ ਵਾਲਿਆਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਹੈ।ਹਰ ਕੋਈ ਉਨ੍ਹਾਂ ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੋਣ ਦੀ ਕੋਸ਼ਿਸ਼ 'ਚ ਹੈ। ਦੱਸ ਦੇਈਏ ਕਿ ਦੁਪਹਿਰ ਇੱਕ ਵਜੇ ਤੱਕ ਦੀਨ ਦਿਆਲ ਉਪਾਧਿਆਇ ਮਾਰਗ 'ਤੇ ਸਥਿਤ ਬੀਜੇਪੀ ਹੈਡਕੁਆਰਟਰ 'ਚ ਅਟਲ ਦੇ ਅੰਤਿਮ ਦਰਸ਼ਨ ਕੀਤੇ ਗਏ ਹਨ ਜਦਕਿ ਇੱਕ ਵਜੇ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਦਿੱਲੀ ਦੇ ਕਈ ਰਾਹਾਂ ਤੋਂ ਹੁੰਦੀ ਹੋਈ ਉਨ੍ਹਾਂ ਦੀ ਅੰਤਿਮ ਯਾਤਰਾ ਰਾਜਘਾਟ ਕੋਲ ਰਾਸ਼ਟਰੀ ਸਮ੍ਰਿਤੀ 'ਤੇ ਖ਼ਤਮ ਹੋਵੇਗੀ।ਇਸ ਮਗਰੋਂ ਸ਼ਾਮ ਚਾਰ ਵਜੇ ਤੱਕ ਅਟਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। -PTCNews

Related Post