ਕਾਬੁਲ ਦੀ ਮਸਜਿਦ 'ਚ ਨਮਾਜ ਦੌਰਾਨ IED ਬੰਬ ਧਮਾਕਾ, ਇਮਾਮ ਸਣੇ 4 ਲੋਕਾਂ ਦੀ ਮੌਤ

By  Shanker Badra June 12th 2020 07:07 PM

ਕਾਬੁਲ ਦੀ ਮਸਜਿਦ 'ਚ ਨਮਾਜ ਦੌਰਾਨ IED ਬੰਬ ਧਮਾਕਾ, ਇਮਾਮ ਸਣੇ 4 ਲੋਕਾਂ ਦੀ ਮੌਤ:ਕਾਬੁਲ  : ਅਫ਼ਗਾਨ ਦੀ ਰਾਜਧਾਨੀ ਕਾਬੁਲ ਦੇ ਪੱਛਮ ਵਿਚ ਸ਼ੁੱਕਰਵਾਰ ਨੂੰ ਸ਼ੇਰ ਸ਼ਾਹ ਸੂਰੀ ਮਸਜਿਦ ਵਿਚ ਨਮਾਜ਼ ਦੌਰਾਨ IED ਬੰਬ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਵਿੱਚ ਇਮਾਮ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋਏ ਹਨ।

ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਾਕਉਨ ਕਰਕੇ ਬਹੁਤ ਘੱਟ ਲੋਕ ਨਮਾਜ਼ ਲਈ ਮਸਜਿਦ ਪਹੁੰਚੇ ਸਨ। ਇਸ ਲਈ ਘੱਟ ਲੋਕ ਇਸ ਧਮਾਕੇ ਦੀ ਚਪੇਟ ਵਿਚ ਆਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਮੌਕੇ 'ਤੇ ਪਹੁੰਚ ਗਏ ਹਨ।

ਦੱਸ ਦੇਈਏ ਕਿ ਵਿਸਫੋਟਕ ਮਸਜਿਦ ਦੇ ਅੰਦਰ ਲੁਕੋਇਆ ਹੋਇਆ ਸੀ। ਇਸ ਤੋਂ ਪਹਿਲਾਂ 2 ਜੂਨ ਨੂੰ ਕਾਬੁਲ ਦੀ ਵਜ਼ੀਰ ਅਕਬਰ ਖ਼ਾਨ ਮਸਜਿਦ ਵਿਖੇ ਆਈਈਡੀ ਦਾ ਧਮਾਕਾ ਹੋਇਆ ਸੀ, ਜਿਸ ਵਿਚ ਮਸਜਿਦ ਦਾ ਇਮਾਮ ਮੁਹੰਮਦ ਅਯਾਜ਼ ਨਿਆਜੀ ਮਾਰਿਆ ਗਿਆ ਸੀ। ਹਾਲਾਂਕਿ ਕਿਸੇ ਵੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਸੀ।

-PTCNews

Related Post