ਗਰਮੀ ਤੋਂ ਪ੍ਰੇਸ਼ਾਨ ਹੋ ਕੇ ਕਈ ਯਾਤਰੀ ਰੇਲਵੇ ਟ੍ਰੈਕ 'ਤੇ ਖੜ੍ਹੇ , ਟਰੇਨ ਦੀ ਲਪੇਟ 'ਚ ਆਉਣ ਨਾਲ 4 ਯਾਤਰੀਆਂ ਦੀ ਮੌਤ

By  Shanker Badra June 10th 2019 11:33 AM

ਗਰਮੀ ਤੋਂ ਪ੍ਰੇਸ਼ਾਨ ਹੋ ਕੇ ਕਈ ਯਾਤਰੀ ਰੇਲਵੇ ਟ੍ਰੈਕ 'ਤੇ ਖੜ੍ਹੇ , ਟਰੇਨ ਦੀ ਲਪੇਟ 'ਚ ਆਉਣ ਨਾਲ 4 ਯਾਤਰੀਆਂ ਦੀ ਮੌਤ:ਇਟਾਵਾ : ਉੱਤਰ ਪ੍ਰਦੇਸ਼ ਦੇ ਦਿੱਲੀ-ਹਾਵੜਾ ਰੇਲ ਮਾਰਗ 'ਤੇ ਇਟਾਵਾ ਵਿਖੇ ਸਥਿਤ ਬਲਰਈ ਰੇਲਵੇ ਸਟੇਸ਼ਨ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਓਥੇ ਰਾਜਧਾਨੀ ਐਕਸਪ੍ਰੈੱਸ ਟਰੇਨ ਦੀ ਲਪੇਟ 'ਚ ਆਉਣ ਨਾਲ ਚਾਰ ਯਾਤਰੀਆਂ ਦੀ ਮੌਤ ਹੋ ਗਈ ਅਤੇ ਅੱਧੀ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ ਹਨ। [caption id="attachment_305036" align="aligncenter" width="300"]Four passengers Death by Rajdhani express train near Etawah ਗਰਮੀ ਤੋਂ ਪ੍ਰੇਸ਼ਾਨ ਹੋ ਕੇ ਕਈ ਯਾਤਰੀ ਰੇਲਵੇ ਟ੍ਰੈਕ 'ਤੇ ਖੜ੍ਹੇ , ਟਰੇਨ ਦੀ ਲਪੇਟ 'ਚ ਆਉਣ ਨਾਲ 4 ਯਾਤਰੀਆਂ ਦੀ ਮੌਤ[/caption] ਜਾਣਕਾਰੀ ਅਨੁਸਾਰ ਅਵਧ ਐਕਸਪ੍ਰੈੱਸ ਮੁਜ਼ੱਫ਼ਰਪੁਰ ਤੋਂ ਬਾਂਦਰਾ ਟਰਮੀਨਲ ਜਾ ਰਹੀ ਸੀ।ਇਸ ਦੌਰਾਨ ਬਲਰਈ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਉੱਤੇ ਅਵਧ ਐਕਸਪ੍ਰੈੱਸ ਨੂੰ ਲੂਪ ਲਾਈਨ ਉੱਤੇ ਖੜ੍ਹਾ ਕਰ ਕੇ ਕਾਨਪੁਰ ਵੱਲੋਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਰੇਲ ਗੱਡੀ ਨੂੰ ਲੰਘਾਇਆ ਜਾ ਰਿਹਾ ਸੀ। [caption id="attachment_305037" align="aligncenter" width="300"]Four passengers Death by Rajdhani express train near Etawah ਗਰਮੀ ਤੋਂ ਪ੍ਰੇਸ਼ਾਨ ਹੋ ਕੇ ਕਈ ਯਾਤਰੀ ਰੇਲਵੇ ਟ੍ਰੈਕ 'ਤੇ ਖੜ੍ਹੇ , ਟਰੇਨ ਦੀ ਲਪੇਟ 'ਚ ਆਉਣ ਨਾਲ 4 ਯਾਤਰੀਆਂ ਦੀ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਤਿਹਵੀਰ ਸਿੰਘ ਜਲਦ ਆਵੇਗਾ ਬਾਹਰ ,ਅੱਜ ਫ਼ਤਿਹਵੀਰ ਦਾ ਜਨਮ ਦਿਨ ਇਸ ਦੌਰਾਨ ਓਥੇ ਗਰਮੀ ਤੋਂ ਪ੍ਰੇਸ਼ਾਨ ਹੋ ਕੇ ਅਵਧ ਐਕਸਪ੍ਰੈੱਸ ਦੇ ਕਈ ਯਾਤਰੀ ਰੇਲਵੇ ਟ੍ਰੈਕ 'ਤੇ ਖੜ੍ਹੇ ਹੋ ਗਏ ਤਾਂ ਉਸ ਸਮੇਂ ਰਾਜਧਾਨੀ ਐਕਸਪ੍ਰੈੱਸ ਆ ਗਈ ਤੇ ਯਾਤਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਇਸ ਦੌਰਾਨ ਚਾਰ ਯਾਤਰੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ।ਇਸ ਘਟਨਾ ਤੋਂ ਬਾਅਦ ਰੇਲਵੇ ਸਟੇਸ਼ਨ ਉੱਤੇ ਭਾਜੜਾਂ ਮਚ ਗਈਆਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭੇਜਿਆ ਗਿਆ ਹੈ। -PTCNews

Related Post