ਪੋਸਟਮਾਰਟਮ ਮਗਰੋਂ ਕਾਰਤਿਕ ਪੋਪਲੀ ਦਾ ਕੀਤਾ ਅੰਤਿਮ ਸੰਸਕਾਰ

By  Ravinder Singh June 27th 2022 06:10 PM -- Updated: June 27th 2022 06:12 PM

ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਪੰਜਾਬ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕਾਰਤਿਕ ਪੋਪਲੀ ਦਾ ਤਿੰਨ ਦਿਨ ਬਾਅਦ ਪੀਜੀਆਈ ਵਿੱਚ ਪੋਸਟਮਾਰਟਮ ਕੀਤਾ ਗਿਆ। ਪੀਜੀਆਈ ਵਿੱਚ ਤਿੰਨ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕੀਤਾ। ਦੇਹ ਨੂੰ ਪੀਜੀਆਈ ਤੋਂ ਸਿੱਧਾ ਸੈਕਟਰ 25 ਸ਼ਮਸ਼ਾਨਘਾਟ ਲਿਜਾਇਆ ਗਿਆ। ਸੰਜੇ ਪੋਪਲੀ ਨੇ ਆਪਣੇ ਪੁੱਤਰ ਦੀ ਦੇਹ ਨੂੰ ਅਗਨੀ ਭੇਟ ਕੀਤੀ। ਆਈਏਐਸ ਸੰਜੇ ਪੋਪਲੀ ਆਪਣੇ ਬੇਟੇ ਕਾਰਤਿਕ ਪੋਪਲੀ ਦਾ ਅੰਤਿਮ ਸੰਸਕਾਰ ਕਰਨ ਲਈ ਸੈਕਟਰ-25 ਦੇ ਸ਼ਾਮਸ਼ਾਨਘਾਟ ਪਹੁੰਚੇ। ਸੰਜੇ ਪੋਪਲੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਮਸ਼ਾਨਘਾਟ ਲਿਆਂਦਾ ਗਿਆ। ਸੰਜੇ ਪੋਪਲੀ ਨੇ ਆਪਣੇ ਪੁੱਤਰ ਕਾਰਤਿਕ ਪੋਪਲੀ ਨੂੰ ਮੁਖ ਅਗਨੀ ਭੇਟ ਕੀਤੀ। ਆਈਏਐਸ ਸੰਜੇ ਪੋਪਲੀ ਨੇ ਕਿਹਾ ਕਿ ਉਸ ਨੂੰ ਸਰਕਾਰ ਤੇ ਨਿਆ ਪ੍ਰਣਾਲੀ ਉਤੇ ਪੂਰਾ ਭਰੋਸਾ ਹੈ। ਅੱਜ ਮੈਂ ਆਪਣੇ ਬੱਚੇ ਦੇ ਅੰਤਿਮ ਸੰਸਕਾਰ ਲਈ ਆਇਆ ਹਾਂ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ।

ਪੋਸਟਮਾਰਟਮ ਮਗਰੋਂ ਕਾਰਤਿਕ ਪੋਪਲੀ ਦਾ ਕੀਤਾ ਅੰਤਿਮ ਸੰਸਕਾਰਜ਼ਿਕਰਯੋਗ ਹੈ ਕਿ ਨੂੰ ਕਾਰਤਿਕ ਪੋਪਲੀ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਸੀ ਜਦੋਂ ਵਿਜੀਲੈਂਸ ਟੀਮ ਜਾਂਚ ਲਈ ਉਸਦੇ ਘਰ ਆਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਬੇਟੇ 'ਤੇ ਗੋਲੀਆਂ ਚਲਾਈਆਂ। ਜਦਕਿ ਵਿਜੀਲੈਂਸ ਟੀਮ ਦਾ ਕਹਿਣਾ ਹੈ ਕਿ ਕਾਰਤਿਕ ਪੋਪਲੀ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਟੀਮ ਦੇ ਘਰੋਂ ਨਿਕਲਣ ਤੋਂ ਬਾਅਦ ਜੋ ਵੀ ਹੋਇਆ, ਉਹ ਵਾਪਰਿਆ।

ਪੋਸਟਮਾਰਟਮ ਮਗਰੋਂ ਕਾਰਤਿਕ ਪੋਪਲੀ ਦਾ ਕੀਤਾ ਅੰਤਿਮ ਸੰਸਕਾਰਕਾਬਿਲਗੌਰ ਹੈ ਕਿ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਵਿੱਚ ਘਿਰੇ ਆਈਏਐਸ ਸੰਜੇ ਪੋਪਲੀ ਦੇ ਘਰ ਬੀਤੇ ਦਿਨ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਨੇ ਖ਼ੁਦਕੁਸ਼ੀ ਕਰ ਲਈ। ਇਸ ਦੇ ਉਲਟ ਕਾਰਤਿਕ ਪੋਪਲੀ ਦੇ ਪਰਿਵਾਰ ਨੇ ਵਿਜੀਲੈਂਸ ਉਤੇ ਗੋਲੀ ਮਾਰਨ ਦੇ ਦੋਸ਼ ਲਗਾਏ ਸਨ।

ਪੋਸਟਮਾਰਟਮ ਮਗਰੋਂ ਕਾਰਤਿਕ ਪੋਪਲੀ ਦਾ ਕੀਤਾ ਅੰਤਿਮ ਸੰਸਕਾਰਇਸ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਸੀ। ਉਨ੍ਹਾਂ ਦੀ ਮੌਜੂਦਗੀ ਵਿੱਚ ਕੋਈ ਵੀ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਦੇ ਘਰ ਵਿਚੋਂ ਆਉਣ ਤੋਂ ਬਾਅਦ ਗੋਲੀ ਚੱਲਣ ਦਾ ਪਤਾ ਲੱਗਾ ਸੀ। ਸੰਜੇ ਪੋਪਲੀ ਨੇ ਵੀ ਸ਼ਾਮ ਨੂੰ ਵਿਜੀਲੈਂਸ ਉਤੇ ਦੋਸ਼ ਲਗਾਏ ਸਨ ਕਿ ਵਿਜੀਲੈਂਸ ਦੇ ਅਧਿਕਾਰੀਆਂ ਨੇ ਉਸ ਦੇ ਪੁੱਤਰ ਨੂੰ ਗੋਲੀ ਮਾਰੀ ਹੈ। ਉਹ ਇਸ ਘਟਨਾ ਦਾ ਚਸ਼ਮਦੀਦ ਗਵਾਹ ਹੈ। ਉਸ ਨੇ ਵਿਜੀਲੈਂਸ ਉਤੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਉਹ ਪੋਸਟਮਾਰਟਮ ਉਤੇ ਅੜ ਗਏ ਸਨ।

ਇਹ ਵੀ ਪੜ੍ਹੋ : ਬਲਵਿੰਦਰ ਭੂੰਦੜ ਨੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅਸਤੀਫੇ ਦੀਆਂ ਚਰਚਾਵਾਂ ਕੀਤੀਆਂ ਖਾਰਿਜ

Related Post