ਪੋਸਟਮਾਰਟਮ ਮਗਰੋਂ ਕਾਰਤਿਕ ਪੋਪਲੀ ਦਾ ਕੀਤਾ ਅੰਤਿਮ ਸੰਸਕਾਰ
ਜ਼ਿਕਰਯੋਗ ਹੈ ਕਿ ਨੂੰ ਕਾਰਤਿਕ ਪੋਪਲੀ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਸੀ ਜਦੋਂ ਵਿਜੀਲੈਂਸ ਟੀਮ ਜਾਂਚ ਲਈ ਉਸਦੇ ਘਰ ਆਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਬੇਟੇ 'ਤੇ ਗੋਲੀਆਂ ਚਲਾਈਆਂ। ਜਦਕਿ ਵਿਜੀਲੈਂਸ ਟੀਮ ਦਾ ਕਹਿਣਾ ਹੈ ਕਿ ਕਾਰਤਿਕ ਪੋਪਲੀ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਟੀਮ ਦੇ ਘਰੋਂ ਨਿਕਲਣ ਤੋਂ ਬਾਅਦ ਜੋ ਵੀ ਹੋਇਆ, ਉਹ ਵਾਪਰਿਆ।
ਕਾਬਿਲਗੌਰ ਹੈ ਕਿ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਵਿੱਚ ਘਿਰੇ ਆਈਏਐਸ ਸੰਜੇ ਪੋਪਲੀ ਦੇ ਘਰ ਬੀਤੇ ਦਿਨ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਨੇ ਖ਼ੁਦਕੁਸ਼ੀ ਕਰ ਲਈ। ਇਸ ਦੇ ਉਲਟ ਕਾਰਤਿਕ ਪੋਪਲੀ ਦੇ ਪਰਿਵਾਰ ਨੇ ਵਿਜੀਲੈਂਸ ਉਤੇ ਗੋਲੀ ਮਾਰਨ ਦੇ ਦੋਸ਼ ਲਗਾਏ ਸਨ।
ਇਸ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਸੀ। ਉਨ੍ਹਾਂ ਦੀ ਮੌਜੂਦਗੀ ਵਿੱਚ ਕੋਈ ਵੀ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਦੇ ਘਰ ਵਿਚੋਂ ਆਉਣ ਤੋਂ ਬਾਅਦ ਗੋਲੀ ਚੱਲਣ ਦਾ ਪਤਾ ਲੱਗਾ ਸੀ। ਸੰਜੇ ਪੋਪਲੀ ਨੇ ਵੀ ਸ਼ਾਮ ਨੂੰ ਵਿਜੀਲੈਂਸ ਉਤੇ ਦੋਸ਼ ਲਗਾਏ ਸਨ ਕਿ ਵਿਜੀਲੈਂਸ ਦੇ ਅਧਿਕਾਰੀਆਂ ਨੇ ਉਸ ਦੇ ਪੁੱਤਰ ਨੂੰ ਗੋਲੀ ਮਾਰੀ ਹੈ। ਉਹ ਇਸ ਘਟਨਾ ਦਾ ਚਸ਼ਮਦੀਦ ਗਵਾਹ ਹੈ। ਉਸ ਨੇ ਵਿਜੀਲੈਂਸ ਉਤੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਉਹ ਪੋਸਟਮਾਰਟਮ ਉਤੇ ਅੜ ਗਏ ਸਨ।
ਇਹ ਵੀ ਪੜ੍ਹੋ : ਬਲਵਿੰਦਰ ਭੂੰਦੜ ਨੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅਸਤੀਫੇ ਦੀਆਂ ਚਰਚਾਵਾਂ ਕੀਤੀਆਂ ਖਾਰਿਜ