ਜੀ-7 ਸੰਮੇਲਨ ਤੋਂ ਬਾਅਦ PM ਮੋਦੀ ਦੀ ਬੋਰਿਸ ਜਾਨਸਨ ਨਾਲ ਮੁਲਾਕਾਤ, ਕਈ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ

By  Jashan A August 26th 2019 08:40 AM

ਜੀ-7 ਸੰਮੇਲਨ ਤੋਂ ਬਾਅਦ PM ਮੋਦੀ ਦੀ ਬੋਰਿਸ ਜਾਨਸਨ ਨਾਲ ਮੁਲਾਕਾਤ, ਕਈ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ,ਬਿਆਰਿਤਜ਼: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਦੌਰੇ 'ਤੇ ਹਨ, ਜਿਥੇ ਉਹਨਾਂ ਨੇ ਜੀ-7 ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਬ੍ਰਿਟੇਨ ਦੇ ਆਪਣੇ ਹਮਰੁਤਬਾ ਬੋਰਿਸ ਜਾਨਸਨ ਨਾਲ ਮੁਲਾਕਾਤ ਕੀਤੀ।

https://twitter.com/ANI/status/1165658469589897217?s=20

ਜਿਸ ਦੌਰਾਨ ਇਸ ਮੁਲਾਕਾਤ 'ਚ ਵਪਾਰ, ਨਿਵੇਸ਼, ਰੱਖਿਆ, ਸਿੱਖਿਆ ਜਿਹੇ ਅਹਿਮ ਖੇਤਰਾਂ 'ਚ ਦੋ-ਪੱਖੀ ਸਹਿਯੋਗ ਵਧਾਉਣ ਦੀ ਤਰੀਕਿਆਂ 'ਤੇ ਚਰਚਾ ਹੋਈ।

ਹੋਰ ਪੜ੍ਹੋ: PM ਮੋਦੀ ਦਾ ਫਰਾਂਸ ਪੁੱਜਣ 'ਤੇ ਮੁਸਲਮਾਨਾਂ ਨੇ ਕੀਤਾ ਸਵਾਗਤ, ਪਾਕਿ ਨੂੰ ਨਹੀਂ ਆਇਆ ਰਾਸ (ਵੀਡੀਓ)

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ਜੀ-7 ਸ਼ਿਖਰ ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਚੰਗੀ ਬੈਠਕ ਹੋਈ। ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਸਿੱਖਿਆ ਦੇ ਖੇਤਰਾਂ 'ਚ ਸਾਡੇ ਦੋ-ਪੱਖੀ ਸਬੰਧਾਂ ਨੂੰ ਹੋਰ ਵਧਾਉਣ ਕਰਨ 'ਤੇ ਚਰਚਾ ਕੀਤੀ।

https://twitter.com/PMOIndia/status/1165658784934576130?s=20

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਜਾਨਸਨ ਨੂੰ ਤੀਜੇ ਟੈਸਟ ਮੈਚ 'ਚ ਇੰਗਲੈਂਡ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ।

-PTC News

Related Post