ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਹੋਇਆ ਐਨਕਾਊਂਟਰ

By  Shanker Badra June 9th 2021 05:13 PM -- Updated: June 9th 2021 05:44 PM

ਕਲਕੱਤਾ : ਜਗਰਾਓਂ ਦੀ ਦਾਣਾ ਮੰਡੀ ਵਿਚ 2 ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਪੁਲਿਸ ਨੇ ਅੱਜ ਐਕਨਕਾਊਂਟ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਲਕੱਤਾ ਵਿਚ ਇਨ੍ਹਾਂ ਦੋਵਾਂ ਗੈਂਗਸਟਰਾਂ ਦਾ ਐਕਨਕਾਊਂਟਰ ਕੀਤਾ ਗਿਆ ਹੈ। ਇਸ ਦੌਰਾਨ ਕਲਕੱਤਾ ਪੁਲਿਸ ਦਾ ਇਕ ਇੰਸਪੈਕਟਰ ਵੀ ਜ਼ਖਮੀ ਹੋ ਗਿਆ ਹੈ।

ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਹੋਇਆ ਐਨਕਾਊਂਟਰ

ਪੜ੍ਹੋ ਹੋਰ ਖ਼ਬਰਾਂ :ਪੰਜਾਬੀ ਗਾਇਕ ਖ਼ਾਨ ਸਾਬ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਲੱਗਾ ਦੋਸ਼ 

ਦਰਅਸਲ ਜਗਰਾਓਂ ਦੀ ਦਾਣਾ ਮੰਡੀ ਵਿਚ ਬੀਤੇ ਦਿਨੀਂ ਗੈਂਗਸਟਰ ਜੈਪਾਲ ਭੁੱਲਰਅਤੇ ਇਸ ਦੇ ਸਾਥੀਆਂ ਵੱਲੋਂ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਹੀ ਓਕੂ ਟੀਮ ਵਲੋਂ ਗੈਂਗਸਟਰ ਜੈਪਾਲ ਭੁੱਲਰਅਤੇ ਇਸ ਦੇ ਸਾਥੀਆਂਦੀ ਪੈੜ ਨੱਪੀ ਜਾ ਰਹੀ ਸੀ।

ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਹੋਇਆ ਐਨਕਾਊਂਟਰ

ਇਸ ਦਰਮਿਆਨ ਪੁਲਿਸ ਨੂੰ ਭੁੱਲਰ ਦੇ ਕਲਕੱਤਾ ਵਿਚ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਓਕੂ ਅਤੇ ਐੱਸ.ਟੀ. ਐੱਫ਼. ਵਲੋਂ ਸਾਂਝੇ ਆਪਰੇਸ਼ਨ ਦੌਰਾਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰਗੈਂਗਸਟਰ ਜੈਪਾਲ ਭੁੱਲਰਪੰਜਾਬ ,ਹਰਿਆਣਾ ਅਤੇ ਰਾਜਿਸਥਾਨ ਪੁਲਿਸ ਦਾ ਵਾਂਟੇਡ ਸੀ। ਜਿਸ ਕਰਕੇ ਦੋ-ਤਿੰਨ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।

ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਹੋਇਆ ਐਨਕਾਊਂਟਰ

ਸੂਤਰਾਂ ਅਨੁਸਾਰ ਗੈਂਗਸਟਰ ਜੈਪਾਲ ਭੁੱਲਰ ਕਲਕੱਤਾ ਦੇ ਇਕ ਹੋਟਲ ਵਿਚ ਠਹਿਰਾਇਆ ਸੀ, ਜਿਸ ਤੋਂ ਬਾਅਦ ਉਹ ਉਥੇ ਕਿਸੇ ਦੀ ਘਰ ਵਿਚ ਲੁੱਕ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਤਿੰਨ ਦਿਨ ਤੱਕ ਗੈਂਗਸਟਰਭੁੱਲਰ ਦੀ ਰੇਕੀ ਕੀਤੀ ਗਈ ਅਤੇ ਅੱਜ ਪੁਲਿਸ ਨੇ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਪਹਿਲਾਂ ਗੈਂਗਸਟਰ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ। ਜਿਸ ’ਤੇ ਦੋਵਾਂ ਪਾਸਿਓਂ ਹੋਈ ਗੋਲੀਬਾਰੀ ਵਿਚ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਜੱਸੀ ਢੇਰ ਹੋ ਗਏ ਹਨ।

-PTCNews

Related Post