ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਸ਼ਾਮਿਲ ਗੈਂਗਸਟਰ ਰਾਜੂ ਬਿਸ਼ੌਦੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ, ਦਰਜ ਨੇ ਕਈ ਮਾਮਲੇ    

By  Shanker Badra February 16th 2020 12:23 PM

ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਸ਼ਾਮਿਲ ਗੈਂਗਸਟਰ ਰਾਜੂ ਬਿਸ਼ੌਦੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ, ਦਰਜ ਨੇ ਕਈ ਮਾਮਲੇ:ਸ੍ਰੀ ਮੁਕਤਸਰ ਸਾਹਿਬ : ਮਲੋਟ ਵਿਖੇ ਬੀਤੇ ਸਮੇਂ ਦੌਰਾਨ ਹੋਏ ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਸ਼ਾਮਿਲ ਗੈਂਗਸਟਰ ਰਾਜੂ ਬਿਸ਼ੌਦੀ ਨੂੰ ਅੱਜ ਹਰਿਆਣਾ ਐੱਸ.ਟੀ.ਐੱਫ. ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਬੀਤੇ ਦਿਨੀਂ ਹਰਿਆਣਾ ਐੱਸ.ਟੀ.ਐੱਫ. ਦੇ ਯਤਨਾਂ ਸਦਕਾ ਥਾਈਲੈਂਡ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੰਟਰਪੋਲ ਰਾਹੀ ਦੇਸ਼ ਭੇਜਣ ਦੇ ਯਤਨ ਜਾਰੀ ਸਨ ਅਤੇ ਉਸ 'ਤੇ ਨਜ਼ਰ ਰੱਖੀ ਜਾ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਉਸਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗੈਂਗਸਟਰ ਰਾਜੂ ਬਿਸ਼ੌਦੀ 'ਤੇ ਇਕ ਦਰਜਨ ਹੱਤਿਆ ਦੇ ਮਾਮਲਿਆਂ ਤੋਂ ਇਲਾਵਾ ਹੋਰ ਲੁੱਟ ਖੋਹ ਅਤੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲਿਆਂ ਸਮੇਤ ਕਰੀਬ 23 ਮਾਮਲੇ ਦਰਜ ਹਨ। ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਢਾਈ ਲੱਖ ਦਾ ਇਨਾਮ ਸੀ। ਦੱਸ ਦੇਈਏ ਕਿ ਗੈਂਗਸਟਰ ਰਾਜੂ ਬਿਸ਼ੌਦੀਦਾ ਨਾਮ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਰਾਜੂ ਬਿਸ਼ੌਦੀ ਦਾ ਨਾਮ ਮਲੋਟ ਦੇ ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਵੀ ਸ਼ਾਮਲ ਹੈ। ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਖੁਲਾਸਾ ਕਰਦਿਆਂ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। -PTCNews

Related Post