ਅਜ਼ਬ -ਗਜਬ : ਕਾਰ 'ਚ ਬੈਠੇ ਵਿਅਕਤੀ ਦਾ ਹੈਲਮੇਟ ਨਾ ਪਾਉਣ 'ਤੇ ਪੁਲਿਸ ਨੇ ਕੱਟ ਦਿੱਤਾ ਚਲਾਨ

By  Shanker Badra February 22nd 2021 05:43 PM

ਗਾਜ਼ੀਆਬਾਦ : ਗਾਜ਼ੀਆਬਾਦ ਪੁਲਿਸ ਦਾ ਵੀ ਅਜ਼ੀਬੋ -ਗਰੀਬ ਕਾਰਨਾਮਾ ਸਾਹਮਣੇ ਆਇਆ ਹੈ ,ਜਿਸ ਨਾਲ ਤੁਹਾਨੂੰ ਵੀ ਹੈਰਾਨੀ ਹੋਵੇਗੀ। ਗਾਜ਼ੀਆਬਾਦਪੁਲਿਸ ਨੇ ਕਾਰ ਚਲਾ ਰਹੇ ਵਿਅਕਤੀ ਦਾ ਹੈਲਮੇਟ ਨਾ ਲਾਉਣ 'ਤੇ 500 ਰੁਪਏ ਦਾ ਚਾਲਾਨ ਕੱਟ ਦਿੱਤਾ ,ਜਦਕਿ ਚਲਾਨ 'ਤੇ ਵਿਅਕਤੀ ਦੀ ਕਾਰ 'ਚ ਬੈਠਿਆਂ ਦੀ ਤਸਵੀਰ ਹੈ। ਪੀੜਤ ਨੂੰ ਚਲਾਨ ਕੱਟਣ ਦੇ 10 ਮਹੀਨੇ ਬਾਅਦ ਪਤਾ ਓਦੋਂ ਲੱਗਾ ,ਜਦੋਂ ਚਲਾਨ ਘਰ ਪਹੁੰਚਿਆ। [caption id="attachment_476875" align="aligncenter" width="275"]Ghaziabad Police challans a man for not wearing helmet while riding car ਅਜ਼ਬ -ਗਜਬ : ਕਾਰ 'ਚ ਬੈਠੇ ਵਿਅਕਤੀ ਦਾ ਹੈਲਮੇਟ ਨਾ ਪਾਉਣ 'ਤੇ ਪੁਲਿਸ ਨੇ ਕੱਟ ਦਿੱਤਾ ਚਲਾਨ[/caption] ਪੜ੍ਹੋ ਹੋਰ ਖ਼ਬਰਾਂ : ਪੁਡੂਚੇਰੀ 'ਚ ਡਿੱਗੀ ਕਾਂਗਰਸ ਦੀ ਸਰਕਾਰ, ਬਹੁਮਤ ਨਹੀਂ ਸਾਬਿਤ ਕਰ ਸਕੇ ਪੁਡੂਚੇਰੀ ਦੇ ਮੁੱਖ ਮੰਤਰੀ ਇਸ ਦੌਰਾਨ ਨੰਦਗਰਾਮ ਦੇ ਵਸਨੀਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਕਾਰ ਦੀ ਵਰਤੋਂ ਕਰਦਾ ਹੈ। ਉਸਨੂੰ ਇੱਕ ਚਲਾਨ ਮਿਲਿਆ ਜੋ 10 ਮਹੀਨੇ ਪੁਰਾਣਾ ਹੈ. ਉਹ ਕਾਰ ਵਿਚ ਬੈਠਾ ਹੈ ਅਤੇ ਚਲਾਨ ਵਿਚ ਜੋ ਉਸ ਕੋਲ ਆਇਆ ਹੈ, ਵਿਚ ਹੈਲਮਟ ਨਾ ਪਾਉਣ ਲਈ 500 ਰੁਪਏ ਦਾ ਚਲਾਨ ਕੱਟਿਆ ਗਿਆ ਹੈ। [caption id="attachment_476878" align="aligncenter" width="300"]Ghaziabad Police challans a man for not wearing helmet while riding car ਅਜ਼ਬ -ਗਜਬ : ਕਾਰ 'ਚ ਬੈਠੇ ਵਿਅਕਤੀ ਦਾ ਹੈਲਮੇਟ ਨਾ ਪਾਉਣ 'ਤੇ ਪੁਲਿਸ ਨੇ ਕੱਟ ਦਿੱਤਾ ਚਲਾਨ[/caption] ਉਨ੍ਹਾਂ ਦੱਸਿਆ ਕਿ ਇਹ ਚਲਾਨ 19 ਅਪ੍ਰੈਲ, 2020 ਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਾਰ ਚਲਾ ਰਹੇ ਹੋ ਤਾਂ ਹੈਲਮੇਟ ਕਿਵੇਂ ਪਾਇਆ ਜਾ ਸਕਦਾ ਹੈ ਤੇ ਕਾਰ ਚਲਾਉਂਦੇ ਸਮੇਂ ਤਾਂ ਹੈਲਮੇਟ ਪਾਉਣ ਦਾ ਕੋਈ ਵੀ ਨਿਯਮ ਨਹੀਂ ਹੈ। ਜੇਕਰ ਅਜਿਹਾ ਕੋਈ ਨਿਯਮ ਗਾਜ਼ੀਆਬਾਦ ਦੀ ਟ੍ਰੈਫਿਕ ਪੁਲਿਸ ਨੇ ਬਣਾਇਆ ਹੈ ਤਾਂ ਉਹ ਲੋਕਾਂ ਨੂੰ ਜਾਗਰੂਕ ਕਰੇ। [caption id="attachment_476874" align="aligncenter" width="642"]Ghaziabad Police challans a man for not wearing helmet while riding car ਅਜ਼ਬ -ਗਜਬ : ਕਾਰ 'ਚ ਬੈਠੇ ਵਿਅਕਤੀ ਦਾ ਹੈਲਮੇਟ ਨਾ ਪਾਉਣ 'ਤੇ ਪੁਲਿਸ ਨੇ ਕੱਟ ਦਿੱਤਾ ਚਲਾਨ[/caption] ਇਸ ਤਰ੍ਹਾਂ ਦੇ ਚਲਾਨ ਕੱਟਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚਲਾਨ ਨੂੰ ਰੱਦ ਕੀਤਾ ਜਾਵੇ। ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ 'ਤੇ ਮਾਮਲੇ ਨੂੰ ਦੇਖਿਆ ਜਾਵੇਗਾ ਤੇ ਚਲਾਨ ਕੱਟਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ। -PTCNews

Related Post