ਕਿਸਾਨੀ ਜ਼ੁਲਮਾਂ 'ਤੇ ਜੱਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

By  Jagroop Kaur November 26th 2020 03:03 PM

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਦਿੱਲੀ ਵੱਲ ਜਾ ਰਹੇ ਕਿਸਾਨਾਂ 'ਤੇ ਪੰਜਾਬ ਹਰਿਆਣਾ ਬਾਰਡਰ ਦੀਆਂ ਹੱਦਾਂ 'ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਗੂੰਜ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਵੀ ਪਹੁੰਚੀ ਹੈ ਜਿਥੇ ਅੰਦੋਲਣ ਨੂੰ ਲੈਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕੀਤੀ ਹੈ,ਕਿ ਹਰਿਆਣਾ ਅਤੇ ਦਿੱਲੀ ਸਰਕਾਰ ਕਿਸਾਨਾਂ ਨਾਲ ਤਸ਼ੱਦਦ ਢਾਹ ਰਹੇ ਹਨ।

ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੰਨੇ ਠੰਡੇ ਮੌਸਮ 'ਚ ਸ਼ਾਂਤਮਈ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਉੱਪਰ ਠੰਡੇ ਪਾਣੀ ਦੀਆਂ ਬੌਛਾਰਾਂ ਕਰਨੀਆਂ ਜ਼ੁਲਮ ਦੀ ਹੱਦ ਹੈ।

Farmers Protest In Delhi : Farmers Break Police barricades At the Pehowa border

ਉਨ੍ਹਾਂ ਕਿਹਾ ਕਿ ਜੇ ਅੰਨਾ ਹਜ਼ਾਰੇ ਲੋਕਪਾਲ ਲਈ ਦਿੱਲੀ ਵਿੱਚ ਸੰਘਰਸ਼ ਕਰ ਸਕਦਾ ਹੈ ਤਾਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਤੋਂ ਸਰਕਾਰ ਨੂੰ ਕੀ ਖਤਰਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਭਾਰਤ ਦਾ ਕਿਸਾਨ ਬਨਾਮ ਕੇਂਦਰ ਸਰਕਾਰ ਹੈ ਪਰ ਸਰਕਾਰ ਇਸ ਨੂੰ ਪੰਜਾਬ ਬਨਾਮ ਕੇਂਦਰ ਸਰਕਾਰ ਜਾਂ ਸਿੱਖ ਬਨਾਮ ਕੇਂਦਰ ਸਰਕਾਰ ਬਣਾਉਣ ਦਾ ਯਤਨ ਨਾ ਕਰੇ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਉਕਤ ਸੰਘਰਸ਼ ਨੂੰ ਲਗਾਤਾਰ ਹਿਮਾਇਤ ਮਿਲ ਰਹੀ ਹੈ ਅਤੇ ਮਿਲਣੀ ਵੀ ਚਾਹੀਦੀ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਇਹ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਕਿ ਸੰਘਰਸ਼ 'ਚ ਹਿੱਸਾ ਲੈ ਰਹੇ ਕਿਸਾਨ ਭਾਵੇਂ ਦੇਸ਼ ਦੇ ਪੂਰਬੀ,ਪੱਛਮੀ ਜਾਂ ਉੱਤਰ ਭਾਰਤ ਦੇ ਹੋਣ ਉੱਪਰ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ।

Related Post