ਕੱਲ ਤੋਂ ਸ਼ੁਰੂ ਹੋਵੇਗੀ ਗਲੋਬਲ ਕਬੱਡੀ ਲੀਗ, ਗੁਰਦਾਸ ਮਾਨ ਕਰਨਗੇ ਪੇਸ਼ਕਾਰੀ

By  Joshi October 13th 2018 05:02 PM

ਕੱਲ ਤੋਂ ਸ਼ੁਰੂ ਹੋਵੇਗੀ ਗਲੋਬਲ ਕਬੱਡੀ ਲੀਗ, ਗੁਰਦਾਸ ਮਾਨ ਕਰਨਗੇ ਪੇਸ਼ਕਾਰੀ ਚੰਡੀਗੜ੍ਹ: ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਨ ਵਾਲੀ ਕਬੱਡੀ ਹੁਣ ਇੱਕ ਵਾਰ ਫਿਰ ਤੋਂ ਟੀਵੀ 'ਤੇ ਦੇਖਣ ਨੂੰ ਮਿਲੇਗੀ। ਕੱਲ ਤੋਂ (ਐਤਵਾਰ ) ਸ਼ੁਰੂ ਹੋਣ ਵਾਲੀ ਗਲੋਬਲ ਕਬੱਡੀ ਲੀਗ ਵਿੱਚ ਪੰਜਾਬ ਦੇ ਗੱਭਰੂ ਖੇਡਦੇ ਹੋਏ ਦਿਖਾਈ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਗਲੋਬਲ ਕਬੱਡੀ ਲੀਗ ਦਾ ਉਦਘਾਟਨ ਕੱਲ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋਵੇਗਾ।ਜਿਸ ਵਿੱਚ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਆਪਣੀ ਪੇਸ਼ਕਾਰੀ ਦੇਣਗੇ। ਜਿਸ ਦਾ ਸਿੱਧਾ ਪ੍ਰਸਾਰਣ ਪੀ.ਟੀ.ਸੀ ਨੈੱਟਵਰਕ 'ਤੇ ਦਿਖਾਇਆ ਜਾਵੇਗਾ।ਇਹ ਕਬੱਡੀ ਦਾ ਮਹਾਕੁੰਭ 14 ਅਕਤੂਬਰ ਤੋਂ ਸ਼ੁਰੂ ਹੋ ਕੇ 3 ਨਵੰਬਰ ਤੱਕ ਚੱਲੇਗਾ। ਇੱਕ ਵਾਰ ਫਿਰ ਤੋਂ ਮੈਦਾਨ ਵਿੱਚ ਗੱਬਰੂਆਂ ਦਾ ਠਾਠਾਂ ਮਾਰਦਾ ਜਨੂੰਨ ਦੇਖਣ ਨੂੰ ਮਿਲੇਗਾ। ਅਕਾਲੀ ਭਾਜਪਾ ਸਰਕਾਰ ਦੇ ਵੇਲੇ ਤੋਂ ਸ਼ੁਰੂ ਹੋਈ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਇਕ ਵਾਰ ਫਿਰ ਤੋਂ ਅੱਗੇ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਾਲਾਂਕਿ ਇਸ ਵਾਰ ਸਰਕਾਰੀ ਵਿਸ਼ਵ ਕੱਪ ਦੀ ਥਾਂ 'ਤੇ ਪ੍ਰਾਈਵੇਟ ਕਬੱਡੀ ਲੀਗ ਕਰਵਾਈ ਜਾ ਰਹੀ ਹੈ, ਜਿਸ ਦੀ ਅਗਵਾਈ ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਕਰ ਰਹੀ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਖਰਚ ਪ੍ਰਾਈਵੇਟ ਕੰਪਨੀਆਂ ਦੁਆਰਾ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਬੱਡੀ ਦੇ ਮਹਾਕੁੰਭ ਵਿੱਚ ਇਸ ਵਾਰ 6 ਟੀਮਾਂ ਹਿੱਸਾ ਲੈਣਗੀਆਂ। ਜਿਸ ਵਿੱਚ ਸਿੰਘ ਵਾਰੀਇਸ ਪੰਜਾਬ, ਦਿੱਲੀ ਟਾਈਗਰ,ਹਰਿਆਣਾ ਲਾਈਨਜ਼,ਕੈਲੇਫੋਰਨੀਆ ਈਗਲਜ਼, ਮੈਪਲ ਲੀਫ਼ ਕੈਨੇਡਾ,ਬਲੈਕ ਪੈਨਥਰਸ,ਜਿਹੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਦੌਰਾਨ ਮੁਕਾਬਲੇ ਦਾ ਪਹਿਲਾ ਮੈਚ ਸਿੰਘ ਵਾਰੀਇਸ ਅਤੇ ਹਰਿਆਣਾ ਲਾਈਨਜ਼ ਵਿਚਾਲੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 1 ਕਰੋੜ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਦੂਸਰੇ ਅਤੇ ਤੀਸਰੇ ਸਥਾਨ `ਤੇ ਰਹਿਣ ਵਾਲੀਆਂ ਟੀਮਾਂ ਨੂੰ 50 ਅਤੇ 25 ਲੱਖ ਦੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ। —PTC News

Related Post