ਗਲੋਬਲ ਕਬੱਡੀ ਲੀਗ: ਮੁਹਾਲੀ 'ਚ ਅੱਜ ਇਹਨਾਂ 2 ਟੀਮਾਂ ਵਿਚਕਾਰ ਹੋਵੇਗੀ ਖਿਤਾਬੀ ਭਿੜੰਤ

By  Joshi November 3rd 2018 03:35 PM

ਗਲੋਬਲ ਕਬੱਡੀ ਲੀਗ: ਮੁਹਾਲੀ 'ਚ ਅੱਜ ਇਹਨਾਂ 2 ਟੀਮਾਂ ਵਿਚਕਾਰ ਹੋਵੇਗੀ ਖਿਤਾਬੀ ਭਿੜੰਤ,ਮੁਹਾਲੀ: ਪਿਛਲੇ ਦਿਨੀ ਜਲੰਧਰ ਤੋਂ ਸ਼ੁਰੂ ਹੋਇਆ ਗਲੋਬਲ ਕਬੱਡੀ ਲੀਗ ਦਾ ਟੂਰਨਾਮੈਂਟ ਆਪਣੇ ਅੰਤਮ ਪਲਾ ਵਿੱਚ ਪਹੁੰਚ ਗਿਆ ਹੈ।ਇਸ ਟੂਰਨਾਮੈਂਟ ਦੇ ਮੈਚ ਪਹਿਲਾ ਜਲੰਧਰ ਵਿੱਚ ਖੇਡੇ ਗਏ, ਫਿਰ ਲੁਧਿਆਣਾ ਅਤੇ ਹੁਣ ਅੰਤਮ ਮੈਚ ਮੁਹਾਲੀ ਵਿੱਚ ਖੇਡੇ ਜਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਗਲੋਬਲ ਕਬੱਡੀ ਲੀਗ ਦੇ ਮੈਚ ਅੱਜ ਮੋਹਾਲੀ ਦੇ ਹਾਕੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਹਨ।ਇਸ ਦੌਰਾਨ ਅੱਜ ਇਸ ਮੈਦਾਨ ਵਿੱਚ ਅੱਜ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਅੱਜ ਦੇ ਇਸ ਖਿਤਾਬੀ ਮੁਕਾਬਲੇ ਵਿੱਚ 2 ਟੀਮਾਂ ਇੱਕਦੂਸਰੇ ਨੂੰ ਟੱਕਰ ਦੇਣਗੀਆਂ।

ਹੋਰ ਪੜ੍ਹੋ: ਗਲੋਬਲ ਕਬੱਡੀ ਲੀਗ: ਸੈਮੀਫਾਈਨਲ ਮੁਕਾਬਲਿਆਂ ਵਿੱਚ ਅੱਜ ਇਹ 4 ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਅੱਜ ਦੇ ਇਸ ਫਾਈਨਲ ਮੁਕਾਬਲੇ ਵਿੱਚ ਹਰਿਆਣਾ ਲਾਈਨਜ ਅਤੇ ਕੈਲੇਫੋਰਨੀਆ ਈਗਲਜ਼ ਦੀਆਂ ਟੀਮਾਂ ਆਪਸ ਵਿੱਚ ਭਿੜਦੀਆਂ ਹੋਈਆਂ ਦਿਖਾਈ ਦੇਣਗੀਆਂ। ਦੱਸਿਆ ਜਾ ਹੈ ਕਿ ਦੋਨਾਂ ਟੀਮਾਂ ਨੇ ਪੂਰੇ ਟੂਰਨਾਮੈਂਟ 'ਚ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਅੱਜ ਦੇ ਫਾਈਨਲ ਮੁਕਾਬਲੇ ਵਿੱਚ ਪਹੁੰਚੀਆਂ ਹਨ।

ਇਸ ਫਾਈਨਲ ਮੁਕਾਬਲੇ ਵਿੱਚ ਅੱਜ ਕਾਫੀ ਰੋਮਾਂਚ ਦੇਖਣ ਨੂੰ ਮਿਲੇਗਾ।ਦੱਸਿਆ ਜਾ ਰਿਹਾ ਹੈ ਕਿ ਅੱਜ ਦਾ ਇਹ ਮੈਚ ਸ਼ਾਮੀ 5 ਵਜੇ ਸ਼ੁਰੂ ਹੋਵੇਗਾ, ਜਿਸ ਦਾ ਸਿੱਧਾ ਪ੍ਰਸਾਰਣ ਸਿਰਫ ਪੀ.ਟੀ.ਸੀ ਨਿਊਜ਼ 'ਤੇ ਦਿਖਾਇਆ ਜਾਵੇਗਾ।

—PTC News

Related Post