ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਪਟੜੀ ਤੋਂ ਉਤਰੀ , ਬਾਲ -ਬਲ ਬਚੇ ਯਾਤਰੀ

By  Shanker Badra June 26th 2021 01:14 PM -- Updated: June 26th 2021 01:16 PM

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਤੋਂ ਗੋਆ ਦੇ ਮਾਰਗਾਓ ਜਾ ਰਹੀ ਰਾਜਧਾਨੀ ਐਕਸਪ੍ਰੈਸ (Rajdhani Express ) ਸ਼ਨੀਵਾਰ ਤੜਕੇ ਮਹਾਰਾਸ਼ਟਰ ਜ਼ਿਲੇ ਵਿਚ ਰਤਨਾਗਿਰੀ ਨੇੜੇ ਪਟੜੀ ਤੋਂ ਉਤਰ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਮਾਰਗ 'ਤੇ ਰੇਲ ਗੱਡੀਆਂ ਚਲਾਉਣ ਵਾਲੇ ਕੋਂਕਣ ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। [caption id="attachment_510095" align="aligncenter" width="300"] ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਪਟੜੀ ਤੋਂ ਉਤਰੀ , ਬਾਲ -ਬਲ ਬਚੇ ਯਾਤਰੀ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ Rajdhani Express Accident : ਰੇਲ ਗੱਡੀ ਨੰਬਰ 02414 ਮਾਰਗਾਓ ਜਾ ਰਹੀ ਸੀ। ਜਦੋਂ ਸਵੇਰੇ ਕਰੀਬ 4.15 ਵਜੇ ਮੁੰਬਈ ਤੋਂ 325 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕਾਰਬੂਡੇ ਸੁਰੰਗ 'ਚ ਪਟੜੀ ਤੋਂ ਉਤਰ ਗਈ। ਉਨ੍ਹਾਂ ਕਿਹਾ ਕਿ ਇਕ ਵੱਡਾ ਪੱਥਰ ਪਟੜੀਆਂ 'ਤੇ ਡਿੱਗ ਗਿਆ ਸੀ, ਜਿਸ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਗਈ। ਅਧਿਕਾਰੀ ਨੇ ਦੱਸਿਆ ਕਿ ਕੋਕਨ ਰੇਲਵੇ ਦੇ ਰਤਨਾਗਿਰੀ ਖੇਤਰ ਵਿਚ ਉਕਸ਼ੀ ਅਤੇ ਭੋਕੇ ਸਟੇਸ਼ਨਾਂ ਦਰਮਿਆਨ ਸਥਿਤ ਕਰਬੂੜੇ ਸੁਰੰਗ ਵਿਚ ਰਾਜਧਾਨੀ ਸੁਪਰਫਾਸਟ ਟ੍ਰੇਨ ਦੇ ਇਕ ਲੋਕੋਮੋਟਿਵ ਦਾ ਅਗਲਾ ਪਹੀਆ ਪਟੜੀ ਤੋਂ ਉਤਰ ਗਿਆ। [caption id="attachment_510097" align="aligncenter" width="300"] ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਪਟੜੀ ਤੋਂ ਉਤਰੀ , ਬਾਲ -ਬਲ ਬਚੇ ਯਾਤਰੀ[/caption] Rajdhani Express Accident : ਰੇਲ ਮੇਨਟੇਨੈਂਸ ਵਹੀਕਲ (ਆਰ.ਐੱਮ.ਵੀ.) ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਿਆ ਹੈ ਅਤੇ ਰੇਲ ਨੂੰ ਵਾਪਸ ਪਟੜੀ 'ਤੇ ਲਿਆਉਣ ਲਈ ਇਕ ਐਕਸੀਡੈਂਟ ਰਿਲੀਫ ਮੈਡੀਕਲ ਵੈਨ (ਏ.ਆਰ.ਐਮ.ਵੀ.) ਰਤਨਾਗਿਰੀ ਤੋਂ ਰਵਾਨਾ ਗਈ ਹੈ। ਉਨ੍ਹਾਂ ਕਿਹਾ ਕਿ ਕੋਂਕਣ ਰੇਲਵੇ ਦੇ ਅਧਿਕਾਰੀ ਵੀ ਲਾਈਨ ਨੂੰ ਸਾਫ ਕਰਨ ਲਈ ਮੌਕੇ ‘ਤੇ ਪਹੁੰਚ ਗਏ ਹਨ। [caption id="attachment_510098" align="aligncenter" width="300"] ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਪਟੜੀ ਤੋਂ ਉਤਰੀ , ਬਾਲ -ਬਲ ਬਚੇ ਯਾਤਰੀ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਸ ਜ਼ਿਲ੍ਹੇ 'ਚ ਖ਼ਤਮ ਹੋਇਆ ਐਤਵਾਰ ਦਾ ਲੌਕਡਾਊਨ, ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ   Rajdhani Express Accident : ਕੋਂਕਣ ਰੇਲਵੇ ਮੁੰਬਈ (ਮਹਾਰਾਸ਼ਟਰ) ਦੇ ਨੇੜੇ ਰੋਹਾ ਅਤੇ ਮੰਗਲੋਰੇ (ਕਰਨਾਟਕ) ਦੇ ਕੋਲ ਠੋਕੁਰ ਦੇ ਵਿਚਕਾਰ 756 ਕਿਲੋਮੀਟਰ ਲੰਬੇ ਰੂਟ 'ਤੇ ਰੇਲ ਆਪ੍ਰੇਸ਼ਨ ਲਈ ਜ਼ਿੰਮੇਵਾਰ ਹੈ। ਇਹ ਮਾਰਗ ਤਿੰਨ ਰਾਜਾਂ- ਮਹਾਰਾਸ਼ਟਰ, ਗੋਆ ਅਤੇ ਕਰਨਾਟਕ ਵਿਚ ਫੈਲਿਆ ਹੋਇਆ ਹੈ ਅਤੇ ਬਹੁਤ ਸਾਰੀਆਂ ਨਦੀਆਂ, ਵਾਦੀਆਂ ਅਤੇ ਪਹਾੜਾਂ ਨੂੰ ਕਵਰ ਕਰਦਾ ਹੈ, ਜਿਸ ਕਾਰਨ ਇਹ ਇਕ ਚੁਣੌਤੀ ਭਰਪੂਰ ਇਲਾਕਿਆਂ ਵਿਚੋਂ ਇਕ ਹੈ। -PTCNews

Related Post