ਜਦੋਂ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਹੋ ਜਾਂਦਾ ਕਾਫ਼ੀ ਮਹਿੰਗਾ , ਜਾਣੋ ਕਿਉਂ

By  Shanker Badra November 25th 2019 03:35 PM

ਜਦੋਂ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਹੋ ਜਾਂਦਾ ਕਾਫ਼ੀ ਮਹਿੰਗਾ , ਜਾਣੋ ਕਿਉਂ :ਚੰਡੀਗੜ੍ਹ : ਇਨ੍ਹੀਂ ਦਿਨੀਂ ਡੇਂਗੂ ਦਾ ਬੁਖਾਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਬੁਖਾਰ ਮੱਛਰ ਕੱਟਣ ਨਾਲ ਹੁੰਦਾ ਹੈ। ਮੱਛਰ ਦੇ ਕੱਟਣ ਦੇ ਕਰੀਬ 3-5 ਦਿਨ੍ਹਾਂ ਬਾਅਦ ਡੇਂਗੂ ਬੁਖਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ।ਬਰਸਾਤ ਦਾ ਮੌਸਮ ਖ਼ਤਮ ਹੁੰਦੇ ਹੀ ਡੇਂਗੂ ਦਾ ਕਹਿਰ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਆਮ ਥਾਵਾਂ ’ਤੇ ਖੜਾ ਗੰਦਾ ਪਾਣੀ ਤੇ ਘਾਹ ਫੂਸ ਇਸ ਦਾ ਮੁੱਖ ਕਾਰਨ ਹਨ। [caption id="attachment_363514" align="aligncenter" width="300"]Goat milk Rate Expensive After Dengue Impact increases ਜਦੋਂ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਹੋ ਜਾਂਦਾ ਕਾਫ਼ੀ ਮਹਿੰਗਾ , ਜਾਣੋ ਕਿਉਂ[/caption] ਪੰਜਾਬ ‘ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਾਰਨ ਸੂਬੇ ‘ਚ ਹੁਣ ਤੱਕ ਕਈ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਬੇ ਦੇ ਪਿੰਡਾਂ / ਕਸਬਿਆਂ ‘ਚ ਡੇਂਗੂ ਦੀ ਭਿਆਨਕ ਬਿਮਾਰੀ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਜੇਕਰ ਸਮੇਂ ਰਹਿੰਦੇ ਹੀ ਇਸ ਦਾ ਇਲਾਜ ਹੋਵੇ ਤਾਂ ਹਾਲਾਤ ਕੰਟਰੋਲ 'ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਣਲੇਵਾ ਵੀ ਹੋ ਸਕਦੀ ਹੈ। [caption id="attachment_363513" align="aligncenter" width="300"]Goat milk Rate Expensive After Dengue Impact increases ਜਦੋਂ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਹੋ ਜਾਂਦਾ ਕਾਫ਼ੀ ਮਹਿੰਗਾ , ਜਾਣੋ ਕਿਉਂ[/caption] ਜਦ ਵੀ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਕਾਫ਼ੀ ਮਹਿੰਗਾ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬੱਕਰੀ ਦਾ ਦੁੱਧ ਡੇਂਗੂ 'ਚ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ ਤੇ ਇਹ ਡੇਂਗੂ ਨੂੰ ਖ਼ਤਮ ਕਰਨ 'ਚ ਕਾਫ਼ੀ ਮਦਦ ਕਰਦਾ ਹੈ। ਮਰੀਜ਼ਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਡਾਕਟਰ ਗਲੂਕੋਜ਼ ਅਤੇ ਐਂਟੀ ਬਾਓਟਿਕ ਅਤੇ ਐੱਸੀਡੀਟੀ ਦੇ ਇੰਜਕੈਸ਼ਨ ਲਾਉਣ ਤੋਂ ਇਲਾਵਾ ਡੇਂਗੁੂ ਦੇ ਮਰੀਜ਼ ਨੂੰ ਫਲ ਤੇ ਬੱਕਰੀ ਦਾ ਦੁੱਧ ਪੀਣ ਦੀ  ਸਲਾਹ ਦਿੰਦੇ ਹਨ। [caption id="attachment_363512" align="aligncenter" width="300"]Goat milk Rate Expensive After Dengue Impact increases ਜਦੋਂ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਹੋ ਜਾਂਦਾ ਕਾਫ਼ੀ ਮਹਿੰਗਾ , ਜਾਣੋ ਕਿਉਂ[/caption] ਦੱਸ ਦੇਈਏ ਕਿ ਡੇਂਗੂ 'ਚ ਸਰੀਰ ਦੇ ਸੈੱਲ ਘਟਣੇ ਸ਼ੁਰੂ ਹੋ ਜਾਂਦੇ ਹਨ, ਤੇ ਇਨ੍ਹਾਂ ਸੈੱਲਾਂ ਨੂੰ ਪੂਰਾ ਕਰਨ 'ਚ ਕਾਫ਼ੀ ਸਮਾਂ ਲਗ ਜਾਂਦਾ ਹੈ। ਇਸ ਦੌਰਾਨ ਬੱਕਰੀ ਦਾ ਦੁੱਧ ਸੈੱਲਾਂ ਨੂੰ ਵਧਾ ਦਿੰਦਾ ਹੈ ਤੇ ਚਮਤਕਾਰ ਦੇ ਰੂਪ 'ਚ ਕੰਮ ਕਰਦਾ ਹੈ। ਸੈੱਲ ਘਟਣ ਨਾਲ ਕਈ ਵਾਰ ਮਰੀਜ਼ ਨੂੰ ਸੈੱਲ ਚੜਾਏ ਵੀ ਜਾਂਦੇ ਹਨ, ਇਸ ਤਰ੍ਹਾਂ ਦੇ ਹਾਲਾਤਾਂ 'ਚ ਬੱਕਰੀ ਦਾ ਦੁੱਧ ਕਾਫ਼ੀ ਮਦਦਗਾਰ ਹੁੰਦਾ ਹੈ। [caption id="attachment_363514" align="aligncenter" width="300"]Goat milk Rate Expensive After Dengue Impact increases ਜਦੋਂ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਹੋ ਜਾਂਦਾ ਕਾਫ਼ੀ ਮਹਿੰਗਾ , ਜਾਣੋ ਕਿਉਂ[/caption] ਅਜਿਹੇ ’ਚ ਫਲ ਅਤੇ ਬੱਕਰੀ ਦੇ ਦੁੱਧ ਦੇ ਰੇਟਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੱਕਰੀ ਦੇ ਦੁੱਧ 'ਚ ਵਿਟਾਮਿਨ ਬੀ6, ਬੀ12 ਤੇ ਡੀ ਦੀ ਮਾਤਰਾ ਘੱਟ ਪਾਈ ਜਾਂਦੀ ਹੈ। ਬੱਕਰੀ ਦੇ ਦੁੱਧ 'ਚ ਮੌਜੂਦ ਪ੍ਰੋਟੀਨ ਹੁੰਦਾ ਹੈ। ਇਸ ਕਰਕੇ ਇਸ ਨੂੰ ਪਚਾਉਣਾ ਮੁਸ਼ਕਿਲ ਨਹੀਂ ਹੁੰਦਾ, ਆਸਾਨੀ ਨਾਲ ਪਚ ਜਾਂਦਾ ਹੈ। ਜਿਸ ਕਰਕੇ ਜਦ ਵੀ ਡੇਂਗੂ ਦਾ ਪ੍ਰਭਾਵ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਬੱਕਰੀ ਦਾ ਦੁੱਧ 200 ਤੋਂ 500 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ। -PTCNews

Related Post