ਇਸ ਜਗ੍ਹਾ ਅਸਮਾਨ ਤੋਂ ਡਿੱਗੇ ਸੋਨੇ ਦੇ ਬਿਸਕੁੱਟ , ਇਕੱਠਾ ਕਰਨ ਲਈ ਦੌੜ ਗਏ ਲੋਕ

By  Shanker Badra October 9th 2020 12:37 PM

ਇਸ ਜਗ੍ਹਾ ਅਸਮਾਨ ਤੋਂ ਡਿੱਗੇ ਸੋਨੇ ਦੇ ਬਿਸਕੁੱਟ , ਇਕੱਠਾ ਕਰਨ ਲਈ ਦੌੜ ਗਏ ਲੋਕ:ਸੂਰਤ  : ਗੁਜਰਾਤ ਦੇ ਸੂਰਤ ਸ਼ਹਿਰ ਦੇ ਇਕ ਪਿੰਡ ਵਿਚ ਸੋਨੇ ਦੀ ਬਰਸਾਤ ਹੋਈ ਅਤੇ ਲੋਕ ਸੋਨਾ ਇਕੱਠਾ ਲਈ ਘਰ ਤੋਂ ਬਾਹਰ ਨਿਕਲ ਕੇ ਸੜਕ 'ਤੇ ਆ ਗਏ ਹਨ, ਕਿਉਂਕਿ ਬੀਤੀ ਰਾਤ ਸੂਰਤ ਦੇ ਹਵਾਈ ਅੱਡੇ ਨੇੜੇ ਡੁੰਮਸ ਪਿੰਡ ਦੇ ਲੋਕਾਂ ਨੂੰ ਕੁੱਝ ਅਜਿਹੀਆਂ ਚੀਜਾਂ ਮਿਲ ਰਹੀਆਂ ਹਨ ,ਜੋ ਦੇਖਣ ਵਿੱਚ ਸੋਨੇ ਵਰਗੀਆਂ ਹਨ। ਸੋਨੇ ਜਿਹੀ ਦਿਖਾਈ ਦੇਣ ਵਾਲੀ ਇਹ ਧਾਤੂ ਕੀ ਹੈ। ਸੜਕ 'ਤੇ ਅਤੇ ਇਸਦੇ ਆਸ -ਪਾਸ ਦੀਆਂ ਝੁੱਗੀਆਂ ਵਿੱਚ ਇਹ ਕਿਥੋਂ ਆਈ ਹੈ , ਇਹ ਪਤਾ ਨਹੀਂ ਹੈ ਪਰ ਇਹ ਚੀਜ ਜਿਸ ਦੇ ਵੀ ਹੱਥ ਲੱਗ ਰਹੀ ਹੈ ,ਉਹ ਸੋਨਾ ਸਮਝ ਕੇ ਇਸਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ। [caption id="attachment_438335" align="aligncenter" width="300"] ਇਸ ਜਗ੍ਹਾ ਅਸਮਾਨ ਤੋਂ ਡਿੱਗੇ ਸੋਨੇ ਦੇ ਬਿਸਕੁੱਟ , ਇਕੱਠਾ ਕਰਨ ਲਈ ਦੌੜ ਗਏ ਲੋਕ[/caption] ਸੋਨਾ ਮਿਲਣ ਦੀ ਗੱਲ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਇਸ ਦੌਰਾਨ ਲੋਕ ਸੋਨਾ ਇਕੱਠਾ ਕਰਨ ਲਈ ਡੁੰਮਸ ਪਿੰਡ ਪਹੁੰਚਣ ਲੱਗੇ। ਜਿੱਥੇ ਲੋਕ ਅੱਧੀ ਰਾਤ ਨੂੰ ਵੀ ਟਾਰਚ ਲੈ ਕੇ ਸੋਨਾ ਲੱਭ ਰਹੇ ਸਨ। ਸਥਾਨਕ ਲੋਕ ਦੱਸਦੇ ਹਨ ਕਿ ਰਾਤ ਨੂੰ ਕੁਝ ਲੋਕ ਇਥੋਂ ਪੈਦਲ ਜਾ ਰਹੇ ਸਨ ਕਿ ਉਨ੍ਹਾਂ ਨੂੰ ਇਹ ਚਮਕ ਵਾਲੀ ਚੀਜ਼ ਮਿਲੀ ਹੈ। [caption id="attachment_438334" align="aligncenter" width="300"] ਇਸ ਜਗ੍ਹਾ ਅਸਮਾਨ ਤੋਂ ਡਿੱਗੇ ਸੋਨੇ ਦੇ ਬਿਸਕੁੱਟ , ਇਕੱਠਾ ਕਰਨ ਲਈ ਦੌੜ ਗਏ ਲੋਕ[/caption] ਜਿਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਬਾਕੀ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਤ ਇਥੇ ਲੋਕ ਸੋਨੇ ਜਿਹੀ ਚਮਕਣ ਵਾਲੀ ਚੀਜ਼ ਨੂੰ ਲੱਭਣ ਲਈ ਨਿਕਲੇ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਚਮਕਦਾਰ ਚੀਜ਼ ਸੋਨਾ ਹੈ ਜਾਂ ਪਿੱਤਲ , ਇਹ ਕਿਸੇ ਨੂੰ ਵੀ ਨਹੀਂ ਪਤਾ, ਜਦਕਿ ਕੁੱਝ ਲੋਕ ਇਸਨੂੰ ਸੋਨਾ ਸਮਝ ਕੇ ਲੱਭ ਰਹੇ ਹਨ। [caption id="attachment_438338" align="aligncenter" width="300"] ਇਸ ਜਗ੍ਹਾ ਅਸਮਾਨ ਤੋਂ ਡਿੱਗੇ ਸੋਨੇ ਦੇ ਬਿਸਕੁੱਟ , ਇਕੱਠਾ ਕਰਨ ਲਈ ਦੌੜ ਗਏ ਲੋਕ[/caption] ਇੱਥੇ ਸੋਨਾ ਲੱਭਣ ਆਏ ਸੂਰਤ ਦੇ ਮੋਹਨ ਭਾਈ ਦਾ ਕਹਿਣਾ ਹੈ ਕਿ ਇੱਥੇ ਕੱਲ ਰਾਤ ਤੋਂ ਕੁਝ ਲੋਕਾਂ ਨੂੰ ਸੋਨਾ ਮਿਲ ਰਿਹਾ ਹੈ , ਜਿਸ ਤੋਂ ਬਾਅਦ ਹੌਲੀ-ਹੌਲੀ ਇਸ ਗੱਲ ਸਾਰਿਆਂ ਨੂੰ ਪਤਾ ਲੱਗ ਗਈ ਤੇ ਮੈਂ ਵੀ ਇਥੇ ਸੋਨਾ ਲੱਭਣ ਲਈ ਆਇਆ ਹਾਂ ਪਰ ਮੈਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਾ। ਇਹ ਸੋਨਾ ਹੈ ਜਾਂ ਪਿੱਤਲ ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ ਪਰ ਲੋਕ ਸੋਨਾ ਲੱਭਣ ਲਈ ਵੱਡੀ ਗਿਣਤੀ ਵਿੱਚ ਇਥੇ ਆ ਰਹੇ ਹਨ। -PTCNews educare

Related Post