Google Doodle : ਸੁਭੱਦਰਾ ਕੁਮਾਰੀ ਚੌਹਾਨ ਕੌਣ ਸੀ , ਗੂਗਲ ਅੱਜ ਮਨਾ ਰਿਹਾ ਹੈ 117ਵੀਂ ਜਯੰਤੀ

By  Shanker Badra August 16th 2021 03:44 PM

ਨਵੀਂ ਦਿੱਲੀ : ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਤੋਂ ਬਾਅਦ ਅੱਜ ਦਾ ਦਿਨ ਵੀ ਬਹੁਤ ਖਾਸ ਦਿਨ ਹੈ। ਗੂਗਲ (Google Doodle) ਨੇ ਅੱਜ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਭੱਦਰਾ ਕੁਮਾਰੀ ਚੌਹਾਨ ਦੇ ਜੀਵਨ ਅਤੇ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਇੱਕ ਸ਼ਾਨਦਾਰ ਡੂਡਲ ਜਾਰੀ ਕੀਤਾ ਹੈ। ਸਾਹਿਤ ਵਰਗੇ ਖੇਤਰ ਵਿੱਚ ਜਿਸ ਉੱਤੇ ਉਸ ਸਮੇਂ ਪੁਰਸ਼ਾਂ ਦਾ ਦਬਦਬਾ ਸੀ, ਸੁਭੱਦਰਾ ਕੁਮਾਰੀ ਚੌਹਾਨ ਨੇ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਦੀ ਰਚਨਾ ਕੀਤੀ ,ਜਿਨ੍ਹਾਂ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ।

Google Doodle : ਸੁਭੱਦਰਾ ਕੁਮਾਰੀ ਚੌਹਾਨ ਕੌਣ ਸੀ , ਗੂਗਲ ਅੱਜ ਮਨਾ ਰਿਹਾ ਹੈ 117ਵੀਂ ਜਯੰਤੀ

ਪੜ੍ਹੋ ਹੋਰ ਖ਼ਬਰਾਂ : ਨਵਜੋਤ ਸਿੱਧੂ ਨੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਨਰਲ ਸਕੱਤਰ ਕੀਤਾ ਨਿਯੁਕਤ

ਦਰਅਸਲ 'ਚ ਅੱਜ ਸੁਭੱਦਰਾ ਕੁਮਾਰੀ ਚੌਹਾਨ ਦੀ 117ਵੀਂ ਜਯੰਤੀ ਹੈ। ਇਸ ਮੌਕੇ 'ਤੇ ਗੂਗਲ ਨੇ ਆਪਣਾ ਡੂਡਲ ਉਸ ਨੂੰ ਸਮਰਪਿਤ ਕੀਤਾ ਹੈ। ਇਸ ਡੂਡਲ ਵਿੱਚ ਸੁਭੱਦਰਾ ਕੁਮਾਰੀ ਚੌਹਾਨ ਸਾੜੀ ਪਹਿਨੇ ਕਲਮ ਅਤੇ ਕਾਗਜ਼ ਨਾਲ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪਿੱਛੇ ਇੱਕ ਪਾਸੇ ਸੁਤੰਤਰਤਾ ਅੰਦੋਲਨ ਦੀ ਝਲਕ ਅਤੇ ਦੂਜੇ ਪਾਸੇ ਰਾਣੀ ਲਕਸ਼ਮੀਬਾਈ ਦੀ ਤਸਵੀਰ ਹੈ।

Google Doodle : ਸੁਭੱਦਰਾ ਕੁਮਾਰੀ ਚੌਹਾਨ ਕੌਣ ਸੀ , ਗੂਗਲ ਅੱਜ ਮਨਾ ਰਿਹਾ ਹੈ 117ਵੀਂ ਜਯੰਤੀ

ਸੁਭੱਦਰਾ ਕੁਮਾਰੀ ਚੌਹਾਨ ਨੂੰ ਸਮਰਪਿਤ ਗੂਗਲ ਦਾ ਅੱਜ ਦਾ ਡੂਡਲ ਨਿਊਜ਼ੀਲੈਂਡ ਦੀ ਰਹਿਣ ਵਾਲੀ ਪ੍ਰਭਾ ਮਲਾਇਆ ਦੁਆਰਾ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਿੰਦੀ ਕਵਿਤਾਵਾਂ ਵਿੱਚ ਸੁਭੱਦਰਾ ਕੁਮਾਰੀ ਚੌਹਾਨ ਦੀ ਸਭ ਤੋਂ ਮਸ਼ਹੂਰ ਕਵਿਤਾ 'ਝਾਂਸੀ ਕੀ ਰਾਣੀ' ਰਹੀ ਹੈ। ਸੁਭੱਦਰਾ ਕੁਮਾਰੀ ਚੌਹਾਨ ਦਾ ਜਨਮ ਅੱਜ ਦੇ ਦਿਨ 1904 ਵਿੱਚ ਹੋਇਆ ਸੀ, ਸੁਭੱਦਰਾ ਕੁਮਾਰੀ ਚੌਹਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਨਿਹਾਲਪੁਰ ਪਿੰਡ ਵਿੱਚ ਹੋਇਆ ਸੀ।

Google Doodle : ਸੁਭੱਦਰਾ ਕੁਮਾਰੀ ਚੌਹਾਨ ਕੌਣ ਸੀ , ਗੂਗਲ ਅੱਜ ਮਨਾ ਰਿਹਾ ਹੈ 117ਵੀਂ ਜਯੰਤੀ

ਕਿਹਾ ਜਾਂਦਾ ਹੈ ਕਿ ਘੋੜੇ ਦੀ ਗੱਡੀ ਵਿੱਚ ਸਕੂਲ ਜਾਂਦੇ ਸਮੇਂ ਵੀ ਉਹ ਰਸਤੇ ਵਿੱਚ ਲਗਾਤਾਰ ਲਿਖਦੀ ਰਹਿੰਦੀ ਸੀ। ਉਸਦੀ ਪਹਿਲੀ ਕਵਿਤਾ ਸਿਰਫ ਨੌਂ ਸਾਲ ਦੀ ਉਮਰ ਵਿੱਚ ਪ੍ਰਕਾਸ਼ਤ ਹੋਈ ਸੀ। ਜਦੋਂ ਸੁਭੱਦਰਾ ਕੁਮਾਰੀ ਚੌਹਾਨ ਵੱਡੀ ਹੋ ਰਹੀ ਸੀ, ਭਾਰਤੀ ਸੁਤੰਤਰਤਾ ਅੰਦੋਲਨ ਵੀ ਆਪਣੇ ਸਿਖਰ 'ਤੇ ਪਹੁੰਚ ਗਿਆ ਸੀ। ਸੁਭੱਦਰਾ ਕੁਮਾਰੀ ਚੌਹਾਨ ਨੇ ਵੀ ਇਸ ਵਿੱਚ ਹਿੱਸਾ ਲਿਆ ਅਤੇ ਦੂਜਿਆਂ ਨੂੰ ਆਪਣੀਆਂ ਕਵਿਤਾਵਾਂ ਨਾਲ ਇਸ ਲੜਾਈ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਦੱਸ ਦੇਈਏ ਕਿ ਕਾਗਜ਼ ਤੋਂ ਲੈ ਕੇ ਜ਼ਮੀਨ ਤੱਕ , ਆਜ਼ਾਦੀ ਲਈ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਸੀ। ਕਵਿਤਾ 'ਵੀਰ ਕਾ ਕੈਸਾ ਹੋ ਵਸੰਤ' ਹੋਵੇ ਜਾਂ 'ਜਲ੍ਹਿਆਂਵਾਲਾ ਬਾਗ ਮੈਂ ਵਸੰਤ' ਜਾਂ ਝਾਂਸੀ ਦੀ ਰਾਣੀ, ਉਸਨੇ ਹਮੇਸ਼ਾਂ ਆਪਣੀਆਂ ਕਵਿਤਾਵਾਂ ਨਾਲ ਆਜ਼ਾਦੀ ਪ੍ਰੇਮੀਆਂ ਨੂੰ ਪ੍ਰੇਰਿਤ ਕੀਤਾ। ਸੁਭੱਦਰਾ ਕੁਮਾਰੀ ਚੌਹਾਨ ਦੀ 15 ਫਰਵਰੀ 1948 ਨੂੰ 44 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।

-PTCNews

Related Post