ਗੂਗਲ ਪਲੇਅ ਸਟੋਰ ਨੇ ਐਪਸ 'ਤੇ ਵਾਇਸ ਕਾਲ ਰਿਕਾਰਡਿੰਗ ਉਪਰ ਲਾਈ ਪਾਬੰਦੀ

By  Ravinder Singh April 22nd 2022 01:26 PM

ਨਵੀਂ ਦਿੱਲੀ : 11 ਮਈ ਨੂੰ ਗੂਗਲ ਪਲੇਅ ਸਟੋਰ ਥਰਡ-ਪਾਰਟੀ ਡਿਵੈਲਪਰਾਂ ਵੱਲੋਂ ਵਾਇਸ ਕਾਲ ਰਿਕਾਰਡਿੰਗ ਐਪਲੀਕੇਸ਼ਨਾਂ ਉਤੇ ਪਾਬੰਦੀ ਲਗਾ ਦਿੱਤੀ ਹੈ। ਸਿਰਫ਼ ਨੇਟਿਵ ਸਿਸਟਮ ਵਾਇਸ ਕਾਲ ਰਿਕਾਰਡਿੰਗ ਫੰਕਸ਼ਨ ਹੀ ਹੋਵੇਗਾ। ਵੱਖ-ਵੱਖ ਪਲੇਟਫਾਰਮਾਂ 'ਤੇ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ, ਐਂਡਰਾਇਡ ਸਮਾਰਟਫੋਨ ਉਪਭੋਗਤਾ ਉਦੋਂ ਤੱਕ ਕਾਲ ਰਿਕਾਰਡ ਨਹੀਂ ਕਰ ਸਕਣਗੇ ਜਦੋਂ ਤੱਕ ਉਨ੍ਹਾਂ ਕੋਲ ਇਨ-ਬਿਲਟ ਕਾਲ ਰਿਕਾਰਡਿੰਗ ਐਪਲੀਕੇਸ਼ਨ ਨਹੀਂ ਹੈ।

ਗੂਗਲ ਪਲੇਅ ਸਟੋਰ ਨੇ ਐਪਸ 'ਤੇ ਵਾਇਸ ਕਾਲ ਰਿਕਾਰਡਿੰਗ ਉਪਰ ਲਾਈ ਪਾਬੰਦੀਗੂਗਲ ਪਲੇਅ ਸਟੋਰ ਦੀ ਪਾਲਿਸੀ 'ਚ ਨਵੇਂ ਬਦਲਾਅ ਸਿਰਫ ਉਨ੍ਹਾਂ ਵਾਇਸ ਕਾਲਿੰਗ ਐਪਸ ਉਤੇ ਲਾਗੂ ਹੋਣਗੇ ਜੋ ਥਰਡ-ਪਾਰਟੀ ਡਿਵੈਲਪਰਾਂ ਦੁਆਰਾ ਪੇਸ਼ ਕੀਤੇ ਜਾਂਦੇ ਹਨ। Google, Xiaomi ਤੇ Samsung ਦੇ ਸਮਾਰਟਫ਼ੋਨ ਇੱਕ ਇਨ-ਬਿਲਟ ਕਾਲ ਰਿਕਾਰਡਰ ਦੇ ਨਾਲ ਆਉਂਦੇ ਹਨ। ਗੂਗਲ ਨੇ ਕਿਹਾ ਹੈ ਕਿ ਜੇ ਕੋਈ ਸਮਾਰਟਫੋਨ ਇਨ-ਬਿਲਟ ਐਪਲੀਕੇਸ਼ਨ ਰਾਹੀਂ ਕਾਲ ਰਿਕਾਰਡ ਕਰ ਰਿਹਾ ਹੈ ਤਾਂ ਇਹ ਉਸ ਦੀ ਨੀਤੀ ਦੀ ਉਲੰਘਣਾ ਨਹੀਂ ਹੈ।

ਗੂਗਲ ਪਲੇਅ ਸਟੋਰ ਨੇ ਐਪਸ 'ਤੇ ਵਾਇਸ ਕਾਲ ਰਿਕਾਰਡਿੰਗ ਉਪਰ ਲਾਈ ਪਾਬੰਦੀਹਾਲਾਂਕਿ ਸਾਰੀਆਂ ਥਰਡ-ਪਾਰਟੀ ਐਪਸ ਉਲੰਘਣਾ ਕਰ ਰਹੀਆਂ ਹਨ ਤੇ 11 ਮਈ, 2022 ਤੋਂ ਕਾਲਾਂ ਨੂੰ ਰਿਕਾਰਡ ਕਰਨ ਉਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗੂਗਲ ਪਿਛਲੇ ਕਾਫੀ ਸਮੇਂ ਤੋਂ ਐਂਡਰਾਇਡ ਸਮਾਰਟਫੋਨ 'ਤੇ ਕਾਲ ਰਿਕਾਰਡਿੰਗ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਸਾਲ ਪਹਿਲਾਂ ਐਂਡਰਾਇਡ 6 ਦੇ ਨਾਲ ਗੂਗਲ ਨੇ ਰੀਅਲ-ਟਾਈਮ ਕਾਲ ਰਿਕਾਰਡਿੰਗ ਨੂੰ ਸੀਮਤ ਕਰ ਦਿੱਤਾ ਸੀ ਤੇ ਐਂਡਰਾਇਡ 10 ਦੇ ਨਾਲ ਮਾਈਕ੍ਰੋਫੋਨ ਉੱਤੇ ਕਾਲ ਰਿਕਾਰਡਿੰਗ ਨੂੰ ਹੋਰ ਪਾਬੰਦੀ ਲਗਾਈ ਸੀ।

ਗੂਗਲ ਪਲੇਅ ਸਟੋਰ ਨੇ ਐਪਸ 'ਤੇ ਵਾਇਸ ਕਾਲ ਰਿਕਾਰਡਿੰਗ ਉਪਰ ਲਾਈ ਪਾਬੰਦੀਐਪਸ ਨੇ ਐਂਡਰਾਇਡ 10 ਅਤੇ ਬਾਅਦ ਦੇ ਵਰਜ਼ਨਾਂ ਨਾਲ ਕਾਲਾਂ ਨੂੰ ਰਿਕਾਰਡ ਕਰਨ ਲਈ 'ਐਕਸੈਸਬਿਲਟੀ ਸਰਵਿਸ' ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਗੂਗਲ ਨੇ ਹੁਣ ਆਪਣੀ ਨੀਤੀ ਨੂੰ ਅਪਡੇਟ ਕੀਤਾ ਹੈ ਜੋ ਕਿ 11 ਮਈ, 2022 ਤੋਂ ਲਾਗੂ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਸਿੱਖ ਕੌਮ ਦੇ ਜਖਮਾਂ 'ਤੇ ਮਲ੍ਹਮ ਲਾਉਣ ਦਾ ਕਰੇ ਕੰਮ - ਗਿਆਨੀ ਹਰਪ੍ਰੀਤ ਸਿੰਘ

Related Post