ਨਵੇਂ ਸਾਲ 'ਤੇ ਪੰਜਾਬ ਸਰਕਾਰ ਵੱਲੋਂ ਯਾਤਰੀਆਂ ਨੂੰ ਝਟਕਾ, ਬੱਸਾਂ ਦੇ ਕਿਰਾਏ 'ਚ ਕੀਤਾ ਵਾਧਾ

By  Jashan A December 31st 2019 01:52 PM

ਨਵੇਂ ਸਾਲ 'ਤੇ ਪੰਜਾਬ ਸਰਕਾਰ ਵੱਲੋਂ ਯਾਤਰੀਆਂ ਨੂੰ ਝਟਕਾ, ਬੱਸਾਂ ਦੇ ਕਿਰਾਏ 'ਚ ਕੀਤਾ ਵਾਧਾ,ਚੰਡੀਗੜ੍ਹ: ਆਉਣ ਵਾਲੇ ਨਵੇਂ ਸਾਲ 'ਚ ਪੰਜਾਬ ਵਾਸੀਆਂ ‘ਤੇ ਮਹਿੰਗਾਈ ਦੀ ਇੱਕ ਹੋਰ ਮਾਰ ਪੈਣ ਜਾ ਰਹੀ ਹੈ। ਦਰਅਸਲ, ਪੰਜਾਬ ਸਰਕਾਰ ਨੇ ਯਾਤਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਸੂਬੇ 'ਚ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਹੈ। Bus Fareਮਿਲੀ ਜਾਣਕਾਰੀ ਮੁਤਾਬਕ ਕਿਰਾਏ 'ਚ 2 ਪੈਸੇ ਪ੍ਰਤੀ ਕਿਲੋਮੀਟਰ ਇਜਾਫਾ ਕੀਤਾ ਗਿਆ ਹੈ, ਜੋ 1 ਜਨਵਰੀ 2020 ਤੋਂ ਲਾਗੂ ਹੋਵੇਗਾ। ਹੁਣ ਯਾਤਰੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਜੇਬ੍ਹ ਢਿੱਲੀ ਕਰਨੀ ਪਵੇਗੀ। ਹੋਰ ਪੜ੍ਹੋ: ਅੰਮ੍ਰਿਤਸਰ ਜੋੜਾ ਫਾਟਕ ਰੇਲ ਹਾਦਸੇ 'ਚ ਹੋਇਆ ਵੱਡਾ ਖੁਲਾਸਾ Bus Fareਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਖਪਤਕਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਬਿਜਲੀ ਦਰਾਂ 'ਚ ਇਜਾਫਾ ਕਰ ਦਿੱਤਾ ਹੈ ਤੇ ਹੁਣ ਬੱਸਾਂ ਦਾ ਕਿਰਾਇਆ ਵਧਾ ਕੇ ਆਮ ਲੋਕਾਂ 'ਤੇ ਬੋਝ ਪਾਇਆ ਜਾ ਰਿਹਾ ਹੈ। -PTC News

Related Post