ਸਰਕਾਰ ਦਾ ਟੀਚਾ ਹਰ ਜ਼ਿਲ੍ਹੇ 'ਚ ਘੱਟੋ ਘੱਟ ਇੱਕ ਮੈਡੀਕਲ ਕਾਲਜ ਸਥਾਪਤ ਕਰਨਾ ਹੈ: PM ਮੋਦੀ

By  Riya Bawa October 7th 2021 03:03 PM

ਰਿਸ਼ੀਕੇਸ਼: ਦੇਸ਼ ਦੇ ਪੀਐਮ ਨਰਿੰਦਰ ਮੋਦੀ (PM Narendra Modi) ਅੱਜ ਆਪਣੇ ਉਤਰਾਖੰਡ ਦੌਰੇ 'ਤੇ ਰਿਸ਼ੀਕੇਸ਼ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ 35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਕਸੀਜਨ ਪਲਾਂਟ (Oxygen Plants) ਪ੍ਰਦਾਨ ਕਰਨ ਲਈ ਉਹ ਰਿਸ਼ੀਕੇਸ਼ AIIMS ਵਿਚ ਅਯੋਜਿਤ ਇੱਕ ਪ੍ਰੋਗਰਾਮ 'ਚ ਪਹੁੰਚੇ। PM ਮੋਦੀ ਨੇ ਰਿਸ਼ੀਕੇਸ਼ ਏਮਜ਼ ਤੋਂ 35 PSA ਪਲਾਂਟਾਂ ਦਾ ਉਦਘਾਟਨ (Inaugurates) ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਤਰਾਖੰਡ (Rishikesh, Uttarakhand) ਵਿਚ ਜਨ ਸਭਾ ਨੂੰ ਸੰਬੋਧਨ ਕੀਤਾ।

Mutual trust despite different ideologies is strength of democracy: PM Modi | India News,The Indian Express

ਦੇਸ਼ ਦੇ ਸਿਹਤ ਸੰਭਾਲ ਖੇਤਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਦਾ ਟੀਚਾ ਹਰ ਜ਼ਿਲ੍ਹੇ ਵਿੱਚ ਘੱਟੋ ਘੱਟ ਇੱਕ ਮੈਡੀਕਲ ਕਾਲਜ ਸਥਾਪਤ ਕਰਨਾ ਹੈ। ਰਿਸ਼ੀਕੇਸ਼ ਵਿੱਚ ਇੱਕ ਸਮਾਗਮ ਵਿੱਚ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਲਗਭਗ 6-7 ਸਾਲ ਪਹਿਲਾਂ, ਸਿਰਫ ਕੁਝ ਰਾਜਾਂ ਵਿੱਚ ਏਮਜ਼ ਦੀ ਸਹੂਲਤ ਸੀ। ਅੱਜ, ਏਮਜ਼ ਨੂੰ ਹਰ ਰਾਜ ਵਿੱਚ ਲਿਜਾਣ ਲਈ ਕੰਮ ਕੀਤਾ ਜਾ ਰਿਹਾ ਹੈ। ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ।

Modi's net worth: PM Modi richer than last year; Here's his bank balance, FD amount, other details

PM ਮੋਦੀ ਨੇ ਕਿਹਾ ਕਿ ਅੱਜ ਤੋਂ ਨਵਰਾਤਰੀ ਦਾ ਪਵਿੱਤਰ ਤਿਉਹਾਰ ਵੀ ਸ਼ੁਰੂ ਹੋ ਰਿਹਾ ਹੈ। ਅੱਜ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸ਼ੈਲਪੁਤਰੀ ਹਿਮਾਲਿਆ ਦੀ ਧੀ ਹੈ। ਅਤੇ ਅੱਜ ਦੇ ਦਿਨ ਮੇਰਾ ਇੱਥੇ ਹੋਣਾ, ਇਸ ਮਿੱਟੀ ਨੂੰ, ਹਿਮਾਲਿਆ ਦੀ ਇਸ ਧਰਤੀ ਨੂੰ ਮੱਥਾ ਟੇਕਣਾ, ਇਸ ਤੋਂ ਵੱਡੀ ਬਰਕਤ ਜ਼ਿੰਦਗੀ ਵਿਚ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਮੈਨੂੰ 20 ਸਾਲ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਵੀਂ ਜ਼ਿੰਮੇਵਾਰੀ ਮਿਲੀ ਸੀ। ਅਜਿਹੇ ਮਹੱਤਵਪੂਰਣ ਮੌਕੇ 'ਤੇ ਅਜਿਹੀ ਧਰਤੀ 'ਤੇ ਆਉਣਾ ਮੈਂ ਇੱਕ ਬਹੁਤ ਵੱਡਾ ਸਨਮਾਨ ਸਮਝਦਾ ਹਾਂ।

Narendra Modi the style king puts on the guru look | Financial Times

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਮੌਜੂਦ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆਕਸੀਜਨ ਦਾ ਵੱਧ ਤੋਂ ਵੱਧ ਉਤਪਾਦਨ ਪੂਰਬੀ ਭਾਰਤ ਵਿੱਚ ਕੀਤਾ ਗਿਆ ਸੀ, ਜਦੋਂ ਕਿ ਉੱਤਰ ਅਤੇ ਪੱਛਮੀ ਭਾਰਤ ਵਿੱਚ ਇਸ ਦੀ ਸਭ ਤੋਂ ਵੱਧ ਲੋੜ ਸੀ। ਅਜਿਹੀ ਸਥਿਤੀ ਵਿੱਚ, ਪੂਰਬ ਤੋਂ ਉੱਤਰ-ਪੱਛਮ ਤੱਕ ਆਕਸੀਜਨ ਦੀ ਸਪਲਾਈ ਇੱਕ ਚੁਣੌਤੀਪੂਰਨ ਟੀਚਾ ਸੀ। ਆਕਸੀਜਨ ਟੈਂਕਰਾਂ ਤੋਂ ਇਲਾਵਾ, ਸਰਕਾਰ ਨੇ ਵਿਸ਼ੇਸ਼ ਰੇਲ ਗੱਡੀਆਂ ਅਤੇ ਹਵਾਈ ਸੈਨਾ ਦੀ ਸਹਾਇਤਾ ਨਾਲ ਇਸ ਚੁਣੌਤੀ ਨੂੰ ਹੱਲ ਕੀਤਾ।

-PTC News

Related Post