ਗੁਡਜ਼ ਅਤੇ ਸਰਵਿਸ ਟੈਕਸ ਬਾਰੇ ਜਰੂਰੀ ਸੂਚਨਾ!

By  Joshi August 20th 2017 12:23 PM -- Updated: August 20th 2017 06:30 PM

ਗੁਡਜ਼ ਅਤੇ ਸਰਵਿਸ ਟੈਕਸ ਅਦਾ ਕਰਨ ਦੀ ਆਖਰੀ ਤਾਰੀਖ 5 ਦਿਨ ਵਧਾਈ ਗਈ ਹੈ। ਹੁਣ ਜੀਐਸਟੀ ਰਿਟਰਨ ਭਰਨ ਦੀ ਆਖਰੀ ਮਿਤੀ ਅਤੇ ਟੈਕਸ ਭੁਗਤਾਨ 25 ਅਗਸਤ ਤੱਕ ਹੋ ਸਕੇਗਾ। ਇਸ ਤੋਂ ਪਹਿਲਾਂ, ਰਿਟਰਨ ਭਰਨ ਦੀ ਆਖਰੀ ਮਿਤੀ ੨੦ ਅਗਸਤ ਸੀ।

Govt extends GST return filing date, tax payment by 5 days to 25 aug

ਜੀਐਸਟੀ ਵੈਬਸਾਈਟ ਨੂੰ ਤਕਨੀਕੀ ਨੁਕਸ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਰਿਟਰਨ ਭਰਨ ਦੀ ਆਖਰੀ ਤਰੀਕ ੨੦ ਸੀ। ਤਕਨੀਕੀ ਮੁਸੀਬਤ ਨੂੰ ਧਿਆਨ ਵਿਚ ਰੱਖਦੇ ਹੋਏ ਮਿਤੀ ੨੫ ਅਗਸਤ ਤੱਕ ਵਧਾ ਦਿੱਤੀ ਗਈ ਹੈ। GSTR-3B ਦਾਇਰ ਕਰਨਾ ਜ਼ਰੂਰੀ ਹੈ. ਭਾਵੇਂ ਕਿ ਕਿਸੇ ਵਪਾਰ ਦੇ ਜੁਲਾਈ ਮਹੀਨੇ ਦੌਰਾਨ ਕੋਈ ਟ੍ਰਾਂਜੈਕਸ਼ਨਾਂ ਨਹੀਂ ਹੋਣ, ਫਿਰ ਵੀ ਇਸ ਨੂੰ ਭਰਨ ਦੀ ਜ਼ਰੂਰਤ ਹੈ। ਅੰਤਿਮ ਮਿਤੀ ਤੋਂ ਫਾਈਲ ਨਾ ਕਰਨ ਨਾਲ ੧੮% ਦਾ ਵਿਆਜ ਅਤੇ ਲੇਟ ਫੀਸ ਦਾ ਜੁਰਮਾਨਾ ਲਗਾਇਆ ਜਾਵੇਗਾ।

—PTC News

Related Post