ਵਿਆਹ ਦੇ 2 ਦਿਨਾਂ ਬਾਅਦ ਲਾੜੇ ਦੀ ਮੌਤ , ਵਿਆਹ ਵਿੱਚ ਸ਼ਾਮਿਲ 15 ਲੋਕ ਨਿਕਲੇ ਕੋਰੋਨਾ ਪਾਜ਼ੀਟਿਵ

By  Shanker Badra June 23rd 2020 06:00 PM

ਵਿਆਹ ਦੇ 2 ਦਿਨਾਂ ਬਾਅਦ ਲਾੜੇ ਦੀ ਮੌਤ , ਵਿਆਹ ਵਿੱਚ ਸ਼ਾਮਿਲ 15 ਲੋਕ ਨਿਕਲੇ ਕੋਰੋਨਾ ਪਾਜ਼ੀਟਿਵ:ਬਿਹਾਰ : ਦੇਸ਼ ਭਰ ਵਿਚ ਕੋਰੋਨਾ ਦਾ ਕਹਿਰ ਦਿਨੋਂ -ਦਿਨ ਵਧਦਾ ਜਾ ਰਿਹਾ ਹੈ। ਇਸ ਕਰਕੇ ਭਾਰਤ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਆ ਰਹੇ ਹਨ। ਬਿਹਾਰ ਵਿੱਚ ਵੀ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 7825 ਹੋ ਗਈ ਹੈ। ਇਸ ਦੌਰਾਨ ਬਿਹਾਰ ਦੇ ਪਾਲੀਗੰਜ ਵਿੱਚ ਇਕੱਠੇ 15 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ, ਜੋ ਸਾਰੇ ਪਾਲੀਗੰਜ ਦੇ ਪਿੰਡ ਡੀਹਪਾਲੀ ਵਿਚ 15 ਜੂਨ ਨੂੰ ਇੱਕ ਵਿਆਹ ਸਮਾਗਮ ਵਿਚ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਓਥੇ ਵਿਆਹ ਦੇ 2 ਦਿਨਾਂ ਦੇ ਬਾਅਦ ਭਾਵ ਸੁਹਾਗਰਾਤ ਦੇ ਅਗਲੇ ਦਿਨ 17 ਜੂਨ ਨੂੰ ਲਾੜੇ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਪਰ ਅਜੇ ਤੱਕ ਇਸਦੀ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਲਾੜੇ ਦੀ ਮੌਤ ਕੋਰੋਨਾ ਨਾਲ ਹੋਈ ਹੈ। ਇਸ ਘਟਨਾ ਤੋਂ ਬਾਅਦ ਵਿਚ ਵਿਆਹ ਵਿਚ ਗਏ ਸਾਰੇ 125 ਲੋਕਾਂ ਦੇ ਸੈਂਪਲ ਲਏ ਗਏ ਸਨ ,ਜਿਨ੍ਹਾਂ 'ਚੋਂ 15 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਸਾਰੇ ਲੋਕਾਂ ਨੂੰ ਕੁਆਰੰਟੀਨ ਕੀਤਾ ਅਤੇ ਪਾਜੀਟਿਵ ਮਰੀਜ਼ਾਂ ਨੂੰ ਆਈਸੋਲੇਸ਼ਨ ਕੀਤਾ ਗਿਆ ਹੈ। [caption id="attachment_413530" align="aligncenter" width="300"]Groom died by Corona after marriage Bihar ਵਿਆਹ ਦੇ 2 ਦਿਨਾਂ ਬਾਅਦ ਲਾੜੇ ਦੀ ਮੌਤ , ਵਿਆਹ ਵਿੱਚ ਸ਼ਾਮਿਲ 15 ਲੋਕ ਨਿਕਲੇ ਕੋਰੋਨਾ ਪਾਜ਼ੀਟਿਵ[/caption] ਦੱਸਣਯੋਗ ਹੈ ਕਿ ਵਿਆਹ ਦੇ ਦੂਜੇ ਦਿਨ ਢਿੱਡ ਦਰਦ ਦੀ ਸ਼ਿਕਾਇਤ ਤੋਂ ਬਾਅਦ ਲਾੜੇ ਨੂੰ ਨਿੱਜੀ ਕਲੀਨਿਕ ਵਿੱਚ ਭਰਤੀ ਕਰਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਪਟਨਾ ਭੇਜ ਦਿੱਤਾ ਗਿਆ ,ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮ੍ਰਿਤਕ ਅਤੇ ਬਾਕੀ ਸਾਰਿਆ ਦੇ ਸੈਂਪਲ ਲਏ ਸਨ। ਜਿਸ ਤੋਂ ਬਾਅਦ 15 ਲੋਕ ਪਾਜ਼ੀਟਿਵ ਆਏ ਸਨ ਅਤੇ ਬਾਕੀ ਸਾਰੇ ਸੈਂਪਲ ਨੈਗੇਟਿਵ ਆਏ ਸਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਰਾ ਪਿੰਡ ਸੀਲ ਕਰ ਦਿੱਤਾ ਹੈ। -PTCNews

Related Post