ਕੇਂਦਰ ਸਰਕਾਰ ਨੇ 16 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ 6000 ਕਰੋੜ ਰੁਪਏ ਦਾ GST ਮੁਆਵਜ਼ਾ

By  Shanker Badra November 2nd 2020 08:49 PM

ਕੇਂਦਰ ਸਰਕਾਰ ਨੇ 16 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ 6000 ਕਰੋੜ ਰੁਪਏ ਦਾ GST ਮੁਆਵਜ਼ਾ:ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੋਮਵਾਰ ਨੂੰ GST ਮੁਆਵਜ਼ੇ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ। ਇਸ ਵਿੱਚ 16 ਰਾਜਾਂ ਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 6000 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 24 ਅਕਤੂਬਰ ਨੂੰ GST ਮੁਆਵਜ਼ੇ ਦੀ ਪਹਿਲੀ ਕਿਸ਼ਤ 16 ਰਾਜਾਂ ਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਸੀ ,ਜਿਸ ਵਿੱਚ ਮਹਾਰਾਸ਼ਟਰ, ਦਿੱਲੀ, ਬਿਹਾਰ,ਗੁਜਰਾਤ, ਅਸਾਮ, ਤੇ ਜੰਮੂ-ਕਸ਼ਮੀਰ ਸ਼ਾਮਲ ਸੀ।

GST shortfall: Centre to release Rs 6,000 crore to 16 states, three UTs ਕੇਂਦਰ ਸਰਕਾਰ ਨੇ 16 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ 6000 ਕਰੋੜ ਰੁਪਏ ਦਾ GST ਮੁਆਵਜ਼ਾ

ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ 2020-21 ਵਿੱਚ ਜੀਐਸਟੀ ਸੰਗ੍ਰਹਿ ਵਿੱਚ ਕਮੀ ਨੂੰ ਪੂਰਾ ਕਰਨ ਲਈ ਵਿਸ਼ੇਸ਼ ਕਰਜ਼ਿਆਂ ਦਾ ਪ੍ਰਬੰਧ ਕੀਤਾ ਹੈ। ਕੁੱਲ 21 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਸ ਪ੍ਰਬੰਧ ਦੀ ਚੋਣ ਕੀਤੀ ਹੈ। ਵਿੱਤ ਮੰਤਰਾਲਾ ਕਰਜ਼ੇ ਦਾ ਤਾਲਮੇਲ ਕਰੇਗਾ। ਇਨ੍ਹਾਂ ਪੰਜਾਂ ਰਾਜਾਂ ਵਿੱਚ ਜੀਐਸਟੀ ਮੁਆਵਜ਼ਾ ਵਸਤੂ ਵਿੱਚ ਕੋਈ ਕਮੀ ਨਹੀਂ ਆਈ ਹੈ।

GST shortfall: Centre to release Rs 6,000 crore to 16 states, three UTs ਕੇਂਦਰ ਸਰਕਾਰ ਨੇ 16 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ 6000 ਕਰੋੜ ਰੁਪਏ ਦਾ GST ਮੁਆਵਜ਼ਾ

ਬਿਆਨ ਦੇ ਅਨੁਸਾਰ ਇਹ ਕਰਜ਼ਾ 5.19 ਪ੍ਰਤੀਸ਼ਤ ਵਿਆਜ 'ਤੇ ਲਿਆ ਜਾਂਦਾ ਹੈ ਅਤੇ ਇਸਦਾ ਕਾਰਜਕਾਲ ਵੱਡੇ ਪੱਧਰ 'ਤੇ 3 ਤੋਂ 5 ਸਾਲਾਂ ਲਈ ਹੁੰਦਾ ਹੈ। ਮੰਤਰਾਲੇ ਨੇ ਕਿਹਾ ਕਿ ਉਹ ਹਰ ਹਫ਼ਤੇ ਰਾਜਾਂ ਨੂੰ 6,000 ਕਰੋੜ ਰੁਪਏ ਜਾਰੀ ਕਰੇਗਾ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਵਿਵਸਥਾ ਕੇਂਦਰ ਦੇ ਵਿੱਤੀ ਘਾਟੇ ਨੂੰ ਪ੍ਰਭਾਵਿਤ ਨਹੀਂ ਕਰੇਗੀ ਅਤੇ ਰਾਜ ਸਰਕਾਰਾਂ ਦੇ ਪੂੰਜੀ ਲਾਭ ਵਿੱਚ ਨਜ਼ਰ ਆਵੇਗੀ।

GST shortfall: Centre to release Rs 6,000 crore to 16 states, three UTs ਕੇਂਦਰ ਸਰਕਾਰ ਨੇ 16 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ 6000 ਕਰੋੜ ਰੁਪਏ ਦਾ GST ਮੁਆਵਜ਼ਾ

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਅੱਜ ਜੀਐਸਟੀ ਮੁਆਵਜ਼ੇ ਲਈ 16 ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੋ ਇਹ 6000 ਕਰੋੜ ਰੁਪਏ ਜਾਰੀ ਕੀਤੇ ਹਨ, ਇਹ ਜੀਐਸਟੀ ਮੁਆਵਜ਼ੇ ਦੀ ਦੂਜੀ ਕਿਸ਼ਤ ਹੈ ਪਰਕੇਂਦਰ ਸਰਕਾਰ ਨੇ ਵੱਲੋਂਜੀਐਸਟੀ ਮੁਆਵਜ਼ੇ ਵਿੱਚ ਪੰਜਾਬ ਨੂੰ GST ਫੰਡ ਨਹੀਂ ਮਿਲਿਆ।

-PTCNews

Related Post