ਡੀ.ਜੇ ਦੇ ਜੋਸ਼ 'ਚ ਵਿਆਹ 'ਤੇ ਚਲਾਈ ਗੋਲੀ ਦਾ ਸ਼ਿਕਾਰ ਹੋਏ ਮਾਸੂਮ ਬੱਚੇ, ਪੜ੍ਹੋ ਪੂਰੀ ਕਹਾਣੀ!

By  Joshi November 19th 2017 04:18 PM

ਪੰਜਾਬ 'ਚ ਵਿਆਹਾਂ 'ਤੇ ਹੁੰਦਾ ਫੁਕਰਪੁਣਾ ਅਜੇ ਕਿਤੇ ਵੀ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਬੀਤੀ ਰਾਤ ਸ਼ਹਿਰ ਕੋਟਕਪੂਰਾ ਵਿਖੇ ਵਿਆਹ 'ਚ ਚੱਲੀ ਗੋਲੀ ਨੇ ਇੱਕ ਮਾਸੂਮ ਦੀ ਜਾਨ ਲੈ ਲਈ ਹੈ। ਇਸ ਘਟਨਾ 'ਚ ਇੱਕ ਹੋਰ ਬੱਚੇ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖਬਰ ਹੈ।

ਡੀ.ਜੇ ਦੇ ਜੋਸ਼ 'ਚ ਵਿਆਹ 'ਤੇ ਚਲਾਈ ਗੋਲੀ ਦਾ ਸ਼ਿਕਾਰ ਹੋਏ ਮਾਸੂਮ ਬੱਚੇ, ਪੜ੍ਹੋ ਪੂਰੀ ਕਹਾਣੀ!ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਹਰਮੰਦਰ ਸਿੰਘ ਉਰਫ਼ ਭੋਲਾ ਬੈਟਰੀਆਂ ਵਾਲਾ ਦੇ ਘਰ ਵਿਆਹ ਦਾ ਪ੍ਰੋਗਰਾਮ ਸੀ। ਉਸਦੇ ਲੜਕੇ ਦਾ 19 ਨਵੰਬਰ ਨੂੰ ਵਿਆਹ ਸੀ। ਇਸ ਵਿਆਹ 'ਚ ਲੇਡੀ ਸੰਗੀਤ ਦੇ ਪ੍ਰੋਗਰਾਮ 'ਚ ਨਾਚ ਗਾਣੇ ਅਤੇ ਡੀਜੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਡੀਜੇ 'ਤੇ ਚੱਲਦੇ ਗਾਣਿਆਂ ਦੇ ਜੋਸ਼ 'ਚ ਵਿਆਹ ਵਾਲੇ ਲੜਕੇ ਦੇ ਮਾਸੜ ਨੇ ਲੜਕੇ ਦੇ ਮਾਮੇ ਤੋਂ ਰਿਵਾਲਵਰ ਫ਼ੜ੍ਹ ਕੇ ਫ਼ਾਇਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਕੀਤੇ ਵੀ। ਹਵਾਈ ਫਾਇਰ ਹੋਣ ਦੀ ਬਜਾਏ ਗੋਲੀ ਇੱਕ ਬੱਚੇ ਦੇ ਜਾ ਲੱਗੀ, ਜਿਸਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਵਿਕਰਮਜੀਤ ਸਿੰਘ (8) ਵਜੋਂ ਹੋਈ ਹੈ।

ਡੀ.ਜੇ ਦੇ ਜੋਸ਼ 'ਚ ਵਿਆਹ 'ਤੇ ਚਲਾਈ ਗੋਲੀ ਦਾ ਸ਼ਿਕਾਰ ਹੋਏ ਮਾਸੂਮ ਬੱਚੇ, ਪੜ੍ਹੋ ਪੂਰੀ ਕਹਾਣੀ!ਇਸ ਤੋਂ ਇਲਾਵਾ ਇਸ ਫਾਇਰਿੰਗ ਨੇ ਇੱਕ ਹੋਰ ਬੱਚੇ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

—PTC News

Related Post